ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਇਲਾਕੇ ਵਿਚ ਮੰਗਲਵਾਰ ਸ਼ਾਮ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਢਹਿਣ ਮਗਰੋਂ ਮਲਬੇ ਹੇਠੋਂ ਹੁਣ ਤੱਕ 14 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ ਪਰ 3 ਹੋਰ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਅਪਾਰਟਮੈਂਟ ਦੇ ਬਿਲਡਰ ਅਤੇ ਭਵਨ ਮਾਲਕਾਂ ਖਿਲਾਫ਼ ਮੁਕੱਦਮਾ ਦਰਜ ਕਰਾਉਣ ਦੇ ਹੁਕਮ ਦਿੱਤੇ ਹਨ। ਅੱਜ ਸਵੇਰੇ ਮਲਬੇ ਹੇਠੋਂ ਕੱਢੀ ਗਈ ਔਰਤ ਬੇਗਮ ਹੈਦਰ (87) ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਉਸ ਨੂੰ ਅੰਦਰੂਨੀ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ- ਲਖੀਮਪੁਰ ਖੀਰੀ ਹਿੰਸਾ ਮਾਮਲਾ: SC ਨੇ ਆਸ਼ੀਸ਼ ਮਿਸ਼ਰਾ ਨੂੰ ਦਿੱਤੀ 8 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ
ਲਖਨਊ ਦੇ ਜ਼ਿਲ੍ਹਾ ਅਧਿਕਾਰੀ ਸੂਰਈਆਪਾਲ ਗੰਗਵਾਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਨੂੰ ਢਹਿ-ਢੇਰੀ ਹੋਏ ਅਲਾਯਾ ਅਪਾਰਟਮੈਂਟ ਦੇ ਮਲਬੇ ਹੇਠੋਂ ਹੁਣ ਤੱਕ 14 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ 'ਚੋਂ 4 ਦੀ ਹਾਲਤ ਸਥਿਰ ਪਰ ਖ਼ਤਰੇ ਤੋਂ ਬਾਹਰ ਹੈ ਅਤੇ 4 ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਮੁਤਾਬਕ ਇਸ 4 ਮੰਜ਼ਿਲਾ ਇਮਾਰਤ 'ਚ 12 ਫਲੈਟ ਸਨ, ਜਿਨ੍ਹਾਂ 'ਚੋਂ 9 'ਚ ਲੋਕ ਰਹਿ ਰਹੇ ਸਨ।
ਇਹ ਵੀ ਪੜ੍ਹੋ- ਮਾਪਿਆਂ ਦੇ ਕਾਤਲ ਦੋਸ਼ੀ ਪੁੱਤ ਨੂੰ ਫਾਂਸੀ ਦੀ ਸਜ਼ਾ, ਫ਼ੈਸਲਾ ਸੁਣਾਉਂਦਿਆ ਅਦਾਲਤ ਨੇ ਦਿੱਤਾ 'ਮਹਾਭਾਰਤ' ਦਾ ਹਵਾਲਾ
ਜ਼ਿਕਰਯੋਗ ਹੈ ਕਿ ਲਖਨਊ ਦੇ ਹਜ਼ਰਤਗੰਜ ਖੇਤਰ ਦੇ ਵਜ਼ੀਰ ਹਸਨ ਮਾਰਗ 'ਤੇ ਮੰਗਲਵਾਰ ਨੂੰ ਸ਼ਾਮ ਕਰੀਬ 7 ਵਜੇ ਇਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ। NDRF ਅਤੇ SDRF ਦੀਆਂ ਟੀਮਾਂ ਪਿਛਲੇ ਕਰੀਬ 13 ਘੰਟੇ ਤੋਂ ਬਚਾਅ ਮੁਹਿੰਮ ਚਲਾ ਰਹੀਆਂ ਹਨ। ਇਸ ਦਰਮਿਆਨ ਪ੍ਰਸ਼ਾਸਨ ਨੇ ਅਲਾਯਾ ਅਪਾਰਟਮੈਂਟ ਦੇ ਬਿਲਡਰ, ਭਵਨ ਮਾਲਕਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ।
ਇਹ ਵੀ ਪੜ੍ਹੋ- ਗ਼ਲ 'ਚ 'ਕੰਧ' ਵਾਲੀ ਘੜੀ ਪਹਿਨ ਕੇ ਸ਼ਖ਼ਸ ਨੇ ਫਲਾਈਓਵਰ ਤੋਂ ਸੁੱਟੇ 10 ਰੁਪਏ ਦੇ ਨੋਟ, ਮਚੀ ਹਫ਼ੜਾ-ਦਫ਼ੜੀ
ਇਸ ਅਪਾਰਟਮੈਂਟ ਦੇ ਢਹਿ-ਢੇਰੀ ਹੋਣ ਦੇ ਮਾਮਲੇ ਵਿਚ ਭਵਨ ਮਾਲਕ ਮੁਹੰਮਦ ਤਾਰੀਫ, ਨਵਾਜਿਸ਼ ਅਤੇ ਸ਼ਾਹਿਦ ਦੇ ਨਾਲ-ਨਾਲ ਬਿਲਡਰ ਯਜਦਾਨ 'ਤੇ ਮੁਕੱਦਮਾ ਦਰਜ ਕਰਨ ਦਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਗੰਗਵਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਸ਼ਮੀਰ ਪਾਕਿਸਤਾਨ ਦਾ ਨਹੀਂ, ਪਾਕਿ ਦੀਆਂ ਡਾਕ ਟਿਕਟਾਂ ਗਵਾਹ
NEXT STORY