ਮੁੰਬਈ - ਮੁੰਬਈ ਦੇ ਮਾਨਖੁਰਦ ਵਿੱਚ ਭਾਭਾ ਪਰਮਾਣੂ ਖੋਜ ਕੇਂਦਰ ਦੇ ਇੱਕ ਵਿਗਿਆਨੀ ਨੇ ਕੰਪਲੈਕਸ ਦੇ ਅੰਦਰ ਹੀਲੀਅਮ ਪਲਾਂਟ ਵਿੱਚ ਫਾਹਾ ਲਗਾ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਟਰਾਂਬੇ ਪੁਲਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੈਕਨੀਕਲ ਫਿਜ਼ਿਕਸ ਵਿਭਾਗ ਦੇ ਵਿਗਿਆਨੀ ਅਧਿਕਾਰੀ ਜੀ ਚੰਪਾਲਾਲ ਪ੍ਰਜਾਪਤੀ (44) ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰ ਲਈ।
ਅਧਿਕਾਰੀ ਨੇ ਦੱਸਿਆ, ‘‘ਉਹ ਰਾਜਸਥਾਨ ਦੇ ਸੁਜਾਨਗੜ ਦੇ ਰਹਿਣ ਵਾਲੇ ਸਨ ਅਤੇ ਸੁਪਰ ਕੰਡਕਟਰਾਂ ਵਿੱਚ ਮੁਹਾਰਤ ਰੱਖਦੇ ਸਨ। ਘਟਨਾ ਦੇ ਦਿਨ ਉਨ੍ਹਾਂ ਦੀ ਪਤਨੀ ਨੇ ਸਮੇਂ ਨਾਲ ਘਰ ਨਹੀਂ ਪੁੱਜਣ 'ਤੇ ਉਨ੍ਹਾਂ ਦੇ ਸਾਥੀਆਂ ਨੂੰ ਫੋਨ ਕੀਤਾ, ਜਿਨ੍ਹਾਂ ਨੇ ਕੁੱਝ ਸਮਾਂ ਬਾਅਦ ਵਿਗਿਆਨੀ ਨੂੰ ਫਾਹੇ ਨਾਲ ਲਟਕਦਾ ਪਾਇਆ। ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਜਾਂਚ ਵਿੱਚ ਘਟਨਾ ਵਿੱਚ ਕੁੱਝ ਵੀ ਸ਼ੱਕੀ ਨਹੀਂ ਪਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਿਤ ਸ਼ਾਹ ਦੇ ਆਦਮੀ ਹਨ ਕੈਪਟਨ ਅਮਰਿੰਦਰ: ਸ਼ੁਸ਼ੀਲ ਗੁਪਤਾ
NEXT STORY