ਮੁੰਬਈ– ਪੜ੍ਹਨ ਅਤੇ ਅੱਗੇ ਵੱਧਣ ਦੀ ਕੋਈ ਉਮਰ ਨਹੀਂ ਹੁੰਦੀ। ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਬਸ ਜਜ਼ਬਾ ਅਤੇ ਮਿਹਨਤ ਦੀ। ਪੂਰਾ ਦਿਨ ਸਖ਼ਤ ਮਿਹਨਤ ਮਗਰੋਂ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ. ਐਮ. ਸੀ) ਦੇ ਇਕ ਸਫ਼ਾਈ ਕਰਮਚਾਰੀ ਨੇ 50 ਸਾਲ ਦੀ ਉਮਰ ’ਚ ਉਹ ਕਰ ਵਿਖਾਇਆ, ਜੋ ਹਰ ਵਰਗ ਦੇ ਲੋਕਾਂ ਲਈ ਪ੍ਰੇਰਣਾ ਹੈ। 50 ਸਾਲਾ ਸਫ਼ਾਈ ਕਰਮਚਾਰੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਉਸ ਨੇ 57 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਹੁਣ ਉਹ 12ਵੀਂ ਵੀ ਪਾਸ ਕਰਨਾ ਚਾਹੁੰਦਾ ਹੈ। 10ਵੀਂ ਕਰਨ ਦੇ ਫੈਸਲੇ ਪਿੱਛੇ ਵੀ ਇਕ ਖਾਸ ਕਾਰਨ ਹੈ। ਦਰਅਸਲ ਜਦੋਂ ਵੀ ਉਹ ਆਪਣੀ ਤਨਖ਼ਾਹ ਵਧਾਉਣ ਲਈ ਕਹਿੰਦਾ ਸੀ ਤਾਂ ਬੀ. ਐਮ. ਸੀ ਅਧਿਕਾਰੀ ਉਸ ਨੂੰ ਕਹਿੰਦੇ ਸਨ ਕਿ ਜੇਕਰ ਉਹ ਪੜ੍ਹੇਗਾ ਤਾਂ ਉਸ ਨੂੰ ਸਭ ਕੁਝ ਮਿਲੇਗਾ।
ਇਹ ਵੀ ਪੜ੍ਹੋ- ਪੜ੍ਹਾਈ ਦਾ ਜਨੂੰਨ; ਮਹਾਰਾਸ਼ਟਰ ’ਚ 43 ਸਾਲ ਦੀ ਉਮਰ ’ਚ ਸ਼ਖਸ ਨੇ ਪਾਸ ਕੀਤੀ 10ਵੀਂ ਦੀ ਬੋਰਡ ਪ੍ਰੀਖਿਆ
ਇਹ ਕਹਾਣੀ ਹੈ 50 ਸਾਲਾ ਬੀ. ਐਮ. ਸੀ ਸਫ਼ਾਈ ਕਰਮਚਾਰੀ ਕੁੰਚੀਕੋਰਵੇ ਮਸ਼ੰਨਾ ਰਾਮੱਪਾ ਦੀ। ਉਸ ਨੇ ਦੱਸਿਆ ਕਿ ਬਹੁਤ ਪੜ੍ਹੇ-ਲਿਖੇ ਨਾ ਹੋਣ ਕਾਰਨ ਮੇਰੀ ਤਨਖਾਹ ਘੱਟ ਸੀ, ਮੈਨੂੰ ਗ੍ਰੇਡ ਨਹੀਂ ਮਿਲ ਰਹੇ ਸਨ। ਜਦੋਂ ਮੈਂ ਬੀ.ਐਮ.ਸੀ ਅਧਿਕਾਰੀਆਂ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ’ਤੇ ਸਭ ਕੁਝ ਮਿਲ ਜਾਵੇਗਾ।
ਨਾਈਟ ਸਕੂਲ ’ਚ ਜਾ ਕੇ ਤਿੰਨ ਘੰਟੇ ਪੜ੍ਹਾਈ ਕੀਤੀ
ਕੁੰਚੀਕੋਰਵੇ ਰਾਮੱਪਾ ਨੇ ਕਿਹਾ ਕਿ ਇਹ ਮੇਰੀ ਪਹਿਲੀ ਕੋਸ਼ਿਸ਼ ਸੀ। ਮੈਨੂੰ 57 ਫੀਸਦੀ ਅੰਕ ਮਿਲੇ ਹਨ। ਰਾਮੱਪਾ ਨੇ ਕੰਮ ਕਰਦਿਆਂ ਪੜ੍ਹਾਈ ਲਈ ਸਮਾਂ ਕੱਢਿਆ। ਉਹ ਰਾਤ ਦੇ ਸਕੂਲ ਵਿਚ ਜਾ ਕੇ ਰੋਜ਼ਾਨਾ ਤਿੰਨ ਘੰਟੇ ਪੜ੍ਹਦਾ ਸੀ। ਉਸ ਨੇ ਦੱਸਿਆ ਕਿ ਮੈਂ ਹਰ ਰੋਜ਼ ਤਿੰਨ ਘੰਟੇ ਪੜ੍ਹਾਈ ਕਰਦਾ ਸੀ। ਮੇਰੇ ਬੱਚੇ ਗ੍ਰੈਜੂਏਟ ਹਨ, ਉਨ੍ਹਾਂ ਨੇ ਵੀ ਮੇਰੀ ਪੜ੍ਹਾਈ ’ਚ ਮਦਦ ਕੀਤੀ। ਹੁਣ ਮੈਂ 12ਵੀਂ ਪਾਸ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ- ਪੈਗੰਬਰ ਵਿਵਾਦ ਨੂੰ ਲੈ ਕੇ ਓਵੈਸੀ ਨੇ ਘੇਰੀ BJP, ਨੂਪੁਰ ਸ਼ਰਮਾ ’ਤੇ ਦਿੱਤਾ ਵੱਡਾ ਬਿਆਨ
ਇੰਨੇ ਨੰਬਰ ਮਿਲੇ
ਰਾਮੱਪਾ ਨੇ ਮਹਾਰਾਸ਼ਟਰ ਦੇ ਸਟੇਟ ਬੋਰਡ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਤਹਿਤ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਮਰਾਠੀ ਵਿਚ 54, ਹਿੰਦੀ ’ਚ 57, ਅੰਗਰੇਜ਼ੀ ’ਚ 54, ਗਣਿਤ ’ਚ 52, ਵਿਗਿਆਨ ਅਤੇ ਤਕਨਾਲੋਜੀ ’ਚ 63 ਅਤੇ ਸਮਾਜਿਕ ਵਿਗਿਆਨ ’ਚ 59 ਅੰਕ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ: ਦੇਸ਼ ਭਰ ’ਚ ਵਿਰੋਧ ਦਰਮਿਆਨ ਗ੍ਰਹਿ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਸ਼ੁੱਕਰਵਾਰ ਨੂੰ ਨਤੀਜਾ ਜਾਰੀ ਕੀਤਾ ਗਿਆ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਟੇਟ ਬੋਰਡ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ। ਨਤੀਜਾ ਆਨਲਾਈਨ ਮਾਧਿਅਮ ਰਾਹੀਂ ਜਾਰੀ ਕੀਤਾ ਗਿਆ। ਮਹਾਰਾਸ਼ਟਰ ਬੋਰਡ ਨੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 15 ਮਾਰਚ ਤੋਂ 4 ਅਪ੍ਰੈਲ, 2022 ਤੱਕ ਰਾਜ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। ਇਮਤਿਹਾਨ ਵਿਚ ਲਗਭਗ 14 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਫੁਜ਼ੈਲ ਨਕਸ਼: ਕਸ਼ਮੀਰ ਦੇ ਹੁਨਰਮੰਦ ਵਪਾਰੀਆਂ ਦੇ ਅਸਮਾਨ ਵਿੱਚ ਇੱਕ ਚਮਕਦਾ ਸਿਤਾਰਾ
NEXT STORY