ਮੁੰਬਈ, (ਭਾਸ਼ਾ)- ਮੁੰਬਈ ਅਤੇ ਨਵੀ ਮੁੰਬਈ ਨੂੰ ਜੋੜਨ ਵਾਲੇ ‘ਅਟਲ ਸੇਤੂ’ ਤੋਂ ਛਾਲ ਮਾਰ ਕੇ 52 ਸਾਲਾ ਕਾਰੋਬਾਰੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਦੀ ਹੈ ਅਤੇ ਪਿਛਲੇ ਤਿੰਨ ਦਿਨਾਂ ’ਚ ‘ਅਟਲ ਸੇਤੂ’ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਬੈਂਕ ਕਰਮਚਾਰੀ ਨੇ ‘ਅਟਲ ਸੇਤੂ’ ਤੋਂ ਸਮੁੰਦਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ‘ਅਟਲ ਸੇਤੂ’ ਤੋਂ ਛਾਲ ਮਾਰ ਕੇ ਕਾਰੋਬਾਰੀ ਫਿਲਿਪ ਸ਼ਾਹ ਨੇ ਖੁਦਕੁਸ਼ੀ ਕਰ ਲਈ। ਮੱਧ ਮੁੰਬਈ ਦੇ ਮਾਟੁੰਗਾ ਨਿਵਾਸੀ ਸ਼ਾਹ ਆਪਣੀ ਸੇਡਾਨ ਕਾਰ ’ਚ ‘ਅਟਲ ਸੇਤੂ’ ਪੁੱਜੇ ਅਤੇ ਇਕ ਜਗ੍ਹਾ ’ਤੇ ਕਾਰ ਨੂੰ ਖੜ੍ਹੀ ਕਰਕੇ ਸਮੁੰਦਰ ’ਚ ਛਾਲ ਮਾਰ ਦਿੱਤੀ।
ਟਰੱਕ ਦੀ ਲਪੇਟ 'ਚ ਆਉਣ ਨਾਲ ਦੋ ਨਾਬਾਲਗਾਂ ਸਣੇ 3 ਲੋਕਾਂ ਦੀ ਮੌਤ
NEXT STORY