ਮੁੰਬਈ- ਮੁੰਬਈ 'ਚ ਫੁੱਟਪਾਥ 'ਤੇ ਰਹਿਣ ਵਾਲੀ 17 ਸਾਲਾ ਅਸਮਾ ਸ਼ੇਖ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਇਸ ਸਾਲ ਮਹਾਰਾਸ਼ਟਰ ਬੋਰਡ ਦੀ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਸ ਦੀ ਇੱਛਾ ਅੱਗੇ ਪੜ੍ਹਾਈ ਕਰਨ ਅਤੇ ਇਕ ਚੰਗੀ ਨੌਕਰੀ ਹਾਸਲ ਕਰ ਕੇ ਆਪਣੇ ਮਾਤਾ-ਪਿਤਾ ਲਈ ਇਕ ਘਰ ਬਣਾਉਣ ਦੀ ਹੈ। ਮੁੰਬਈ 'ਚ ਪ੍ਰੈੱਸ ਕਲੱਬ ਕੋਲ ਬੀ.ਐੱਮ.ਸੀ. ਹੈੱਡ ਕੁਆਰਟਰ ਦੇ ਪਿੱਛੇ ਇਕ ਫੁੱਟਪਾਥ 'ਤੇ ਰਹਿਣ ਵਾਲੀ ਅਸਮਾ ਦੇ ਪਿਤਾ 'ਨਿੰਬੂ ਪਾਣੀ' ਦੀ ਰੇਹੜੀ ਲਗਾਉਂਦੇ ਹਨ। ਅਸਮਾ ਨੂੰ ਪੜ੍ਹਾਈ ਦੀ ਮਹੱਤਤਾ ਦਾ ਅੰਦਾਜਾ ਹੈ ਅਤੇ ਇਹ ਅੱਗੇ ਆਪਣੀ ਪੜ੍ਹਾਈ ਪੂਰੀ ਕਰ ਕੇ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੀ ਹੈ। ਅਸਮਾ ਨੇ ਮਹਾਰਾਸ਼ਟਰ ਬੋਰਡ ਦੇ ਸੈਕੰਡਰੀ ਸਕੂਲ ਸਰਟੀਫਿਕੇਟ (ਐੱਸ.ਐੱਸ.ਸੀ.) ਪ੍ਰੀਖਿਆ 'ਚ 40 ਫੀਸਦੀ ਅੰਕ ਹਾਸਲ ਕੀਤੇ ਹਨ। ਉਹ ਡੋਂਗਰੀ ਇਲਾਕੇ 'ਚ ਇਕ ਕੰਨਿਆ ਸਕੂਲ 'ਚ ਪੜ੍ਹਦੀ ਹੈ। ਉਸ ਦੇ ਭਰਾ ਨੇ ਵੀ ਸੰਧਟਰੱਸਟ ਰੋਡ 'ਤੇ ਇਕ ਸਕੂਲ ਤੋਂ 6ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ।
ਜਨਮ ਤੋਂ ਹੀ ਫੁੱਟਪਾਥ 'ਤੇ ਰਹਿ ਰਹੀ ਹੈ ਅਸਮਾ
ਅਸਮਾ ਨੇ ਦੱਸਿਆ ਕਿ ਉਹ ਜਨਮ ਤੋਂ ਹੀ ਫੁੱਟਪਾਥ 'ਤੇ ਰਹਿ ਰਹੀ ਹੈ।'' ਮੇਰੇ ਦਾਦਾ ਵੀ ਇੱਥੇ ਰਹਿੰਦੇ ਸਨ। ਅਸੀਂ ਕਦੇ ਇਕ ਘਰ ਨਹੀਂ ਲੈ ਸਕੇ।'' ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੱਗੀ ਤਾਲਾਬੰਦੀ ਕਾਰਨ ਉਨ੍ਹਾਂ ਦੇ ਪਿਤਾ ਦਾ ਨਿੰਬੂ ਪਾਣੀ ਵੇਚਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਹੁਣ ਉਹ ਰੋਜ਼ੀ-ਰੋਟੀ ਲਈ ਚੌਕੀਦਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਮੇਰੇ ਪਿਤਾ ਨਿੰਬੂ ਪਾਣੀ ਵੇਚ ਕੇ 2 ਦਿਨ 'ਚ 500 ਰੁਪਏ ਕਮਾਉਂਦੇ ਸਨ ਪਰ ਉਨ੍ਹਾਂ ਨੇ ਹਮੇਸ਼ਾ ਸਾਡੀ ਸਕੂਲ ਦੀ ਫੀਸ ਭਰੀ।'' ਅਸਮਾ ਨੇ ਕਿਹਾ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਨੇ ਕਦੇ ਪੜ੍ਹਨ ਦੇ ਉਨ੍ਹਾਂ ਦੇ ਇਰਾਦਿਆਂ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਕਿਹਾ,''ਮੈਂ 10ਵੀਂ ਜਮਾਤ 'ਚ 6 ਮਹੀਨੇ ਟਿਊਸ਼ਨ ਪੜ੍ਹੀ ਅਤੇ ਉਸ ਦੀ ਫੀਸ ਹਾਲੇ ਤੱਕ ਭਰੀ ਨਹੀਂ ਹੈ। ਮੈਨੂੰ ਜਦੋਂ ਵੀ ਕੁਝ ਸਮਝਣ 'ਚ ਪਰੇਸ਼ਾਨੀ ਹੁੰਦੀ ਸੀ ਮੈਂ ਪ੍ਰੈੱਸ ਕਲੱਬ ਆਉਣ ਵਾਲੇ ਲੋਕਾਂ ਤੋਂ ਪੁੱਛ ਲੈਂਦੀ ਸੀ।''
ਮਾਤਾ-ਪਿਤਾ ਲਈ ਘਰ ਬਣਾਉਣਾ ਚਾਹੁੰਦੀ ਹੈ ਅਸਮਾ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਖੁਦ ਨੂੰ ਸਿੱਖਿਅਤ ਕਰ ਕੇ ਇਕ ਚੰਗੀ ਨੌਕਰੀ ਹਾਸਲ ਕਰਨਾ ਅਤੇ ਆਪਣੇ ਮਾਤਾ-ਪਿਤਾ ਲਈ ਇਕ ਘਰ ਬਣਾਉਣਾ ਹੈ।'' ਅਸਮਾ ਬਾਰੇ ਪਤਾ ਲੱਗਣ 'ਤੇ ਦੱਖਣ ਮੁੰਬਈ ਤੋਂ ਸੰਸਦ ਮੈਂਬਰ ਮਿਲਿੰਗ ਦੇਵੜਾ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਦੀ ਉੱਚ ਸਿੱਖਿਆ ਲਈ ਕੇ.ਸੀ. ਕਾਲਜ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ। ਅਸਮਾ ਨੇ ਕਿਹਾ,''ਮਿਲਿੰਦ ਸਰ ਮੇਰੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਮੈਨੂੰ ਕੰਪਿਊਟਰ ਕੋਰਸ ਕਰਨ ਲਈ ਵੀ ਕਿਹਾ ਹੈ। ਹੁਣ ਮੈਨੂੰ 11ਵੀਂ ਜਮਾਤ 'ਚ ਦਾਖਲੇ ਲਈ ਇਕ ਆਨਲਾਈਨ ਪਰਚਾ ਭਰਨਾ ਹੈ।'' ਉਸ ਨੇ ਕਿਹਾ ਕਿ ਉਹ ਅੱਗੇ ਦੀ ਪੜ੍ਹਾਈ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ। ਉੱਥੇ ਹੀ ਦੇਵੜਾ ਨੇ ਕਿਹਾ ਕਿ ਅਸਮਾ ਉਨ੍ਹਾਂ ਨੂੰ ਮਰਹੂ ਪਿਤਾ (ਕਾਂਗਰਸ ਨੇਤਾ ਮੁਰਲੀ ਦੇਵੜਾ) ਦੀ ਯਾਦ ਦਿਵਾਉਂਦੀ ਹੈ, ਜੋ ਮੁੰਬਈ ਦੇ ਫੁੱਟਪਾਥ 'ਤੇ ਸਟਰੀਟਲਾਈਟ ਦੀ ਰੋਸ਼ਨੀ 'ਚ ਪੜ੍ਹਾਈ ਕਰਦੇ ਹੋਏ ਹੀ ਵੱਡੇ ਹੋਏ।
PM ਮੋਦੀ ਬੋਲੇ- ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਆਸਥਾ ਦਾ ਪ੍ਰਤੀਕ
NEXT STORY