ਮੁੰਬਈ- ਮੁੰਬਈ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨੀਂਦ ਪੂਰੀ ਨਾ ਹੋਣ ਕਾਰਨ ਇਕ ਸ਼ਖ਼ਸ ਨੇ ਆਪਣੀ 78 ਸਾਲਾ ਮਾਂ ਰਮਾਬਾਈ ਦਾ ਚਾਕੂ ਨਾਲ 22 ਵਾਰ ਕਰ ਕੇ ਕਤਲ ਕਰ ਦਿੱਤਾ। ਕਤਲ ਦੇ ਦੋਸ਼ ਵਿਚ 64 ਸਾਲਾ ਪੁੱਤਰ ਸੁਭਾਸ਼ ਵਾਘ ਨੂੰ ਗ੍ਰਿਫ਼ਤਾਰ ਕੀਤਾ ਹੈ। 64 ਸਾਲ ਦੇ ਦੋਸ਼ੀ ਪੁੱਤਰ ਨੂੰ ਸੌਂਣ ਦਾ ਸ਼ੌਕ ਸੀ ਅਤੇ ਇਸ ਵਜ੍ਹਾ ਤੋਂ ਜਦੋਂ ਮਾਂ ਘਰ ਦੇ ਕੰਮਕਾਜ ਦੀ ਆਵਾਜ਼ ਉਸ ਦੇ ਕੰਨਾਂ 'ਚ ਪਈ ਤਾਂ ਉਸ ਦੀ ਨੀਂਦ ਟੁੱਟ ਗਈ। ਉਹ ਇੰਨਾ ਖੂੰਖਾਰ ਹੋ ਗਿਆ ਕਿ ਉਸ ਨੇ ਬਿਨਾਂ ਦੇਰ ਕੀਤੇ ਮਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ।
ਸਥਾਨਕ ਡੀ. ਬੀ ਮਾਰਗ ਪੁਲਸ ਨੇ 78 ਸਾਲਾ ਮਾਂ ਰਮਾਬਾਈ ਦੇ ਕਤਲ ਦੇ ਦੋਸ਼ ਵਿਚ 64 ਸਾਲਾ ਪੁੱਤਰ ਸੁਭਾਸ਼ ਵਾਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੀ. ਆਈ. ਵਿਨਾਇਕ ਘੋਡਪਡੇ ਦੀ ਅਗਵਾਈ ਵਿਚ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮੁਲਜ਼ਮ ਸੁਭਾਸ਼ ਆਪਣੀ ਮਾਂ ਨਾਲ ਲੈਮਿੰਗਟਨ ਰੋਡ ਸਥਿਤ ਪੰਡਿਤਾਲਿਆ ਭਵਨ ਦੀ ਤੀਜੀ ਮੰਜ਼ਿਲ ’ਤੇ ਰਹਿੰਦਾ ਹੈ। ਉਹ ਬੇਰੁਜ਼ਗਾਰ ਹੈ, ਇਸ ਲਈ ਉਸ ਦੀ ਪਤਨੀ ਅਤੇ ਬੱਚੇ ਉਸ ਤੋਂ ਵੱਖ ਰਹਿੰਦੇ ਹਨ। ਉਸ ਨੂੰ ਸੌਂਣਾ ਬਹੁਤ ਪਸੰਦ ਹੈ, ਇਸ ਲਈ ਉਹ ਲੰਬੇ ਸਮੇਂ ਤੱਕ ਸੌਂਦਾ ਸੀ। ਪੁਲਸ ਮੁਤਾਬਕ ਸੁਭਾਸ਼ ਦੀ ਮਾਂ ਰਮਾਬਾਈ ਨੇ ਦੋ ਵਾਰ ਵਿਆਹ ਕਰਵਾਇਆ ਸੀ, ਜਿਨ੍ਹਾਂ 'ਚ ਪਹਿਲੇ ਪਤੀ ਦੀ ਉਹ ਔਲਾਦ ਹੈ। ਪੰਡਿਤਾਲਿਆ ਭਵਨ ਦੇ ਦੂਜੇ ਹਿੱਸੇ ਵਿਚ ਉਸ ਦਾ ਦੂਜਾ ਭਰਾ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸੁਭਾਸ਼ ਦਾ ਸਾਰਾ ਖਰਚਾ ਉਸ ਦੀ ਬੁੱਢੀ ਮਾਂ ਨੇ ਚੁੱਕਿਆ ਹੋਇਆ ਸੀ।
ਮਾਂ ਦੇ ਕਤਲ ਦੀ ਕਹਾਣੀ ਭਤੀਜੇ ਨੂੰ ਸੁਣਾਈ
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਰਮਾਬਾਈ ਦੀ ਗ੍ਰਾਂਟ ਰੋਡ 'ਤੇ ਸਬਜ਼ੀ ਦੀ ਦੁਕਾਨ ਸੀ। ਰਮਾਬਾਈ ਨੇ ਇਸ ਨੂੰ ਕਿਰਾਏ 'ਤੇ ਦਿੱਤਾ ਹੈ, ਜਿਸ ਦੀ ਆਮਦਨ ਤੋਂ ਘਰ ਦੇ ਖਰਚਿਆਂ ਨੂੰ ਪੂਰਾ ਕਰਦੀ ਸੀ। ਕੋਈ ਕੰਮ ਨਾ ਹੋਣ ਕਾਰਨ ਸੁਭਾਸ਼ ਜ਼ਿਆਦਾਤਰ ਘਰ ਹੀ ਰਹਿੰਦਾ ਸੀ ਅਤੇ ਕਾਫੀ ਸਮਾਂ ਸੌਂਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਝਗੜੇ ਵੀ ਹੁੰਦੇ ਰਹਿੰਦੇ ਸਨ। ਦੂਜੇ ਪਾਸੇ ਰਮਾਬਾਈ ਨੂੰ ਬੁਢਾਪੇ ਕਾਰਨ ਨੀਂਦ ਦੀ ਸਮੱਸਿਆ ਸੀ। ਉਹ ਦੇਰ ਰਾਤ ਤੱਕ ਜਾਗਦੀ ਰਹਿੰਦੀ ਸੀ ਅਤੇ ਕੰਮ ਕਰਦੀ ਸੀ। ਇਸ ਕਾਰਨ ਕੁਝ ਖੜਕਣ ਕਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਜਿਸ ਕਾਰਨ ਸੁਭਾਸ਼ ਦੀ ਨੀਂਦ ਖਰਾਬ ਹੋ ਜਾਂਦੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਈ ਵਾਰ ਝਗੜਾ ਵੀ ਹੋਇਆ ਸੀ। ਦੋਸ਼ ਹੈ ਕਿ ਰਮਾਬਾਈ ਮੰਗਲਵਾਰ ਤੜਕੇ ਕੰਮ ਕਰ ਰਹੀ ਸੀ। ਇਸ ਕਾਰਨ ਸੁਭਾਸ਼ ਦੀ ਨੀਂਦ ਖੁੱਲ੍ਹ ਗਈ। ਉਹ ਗੁੱਸੇ 'ਚ ਆ ਗਿਆ ਅਤੇ ਉਸ ਨੇ ਰਸੋਈ 'ਚ ਰੱਖੇ ਚਾਕੂ ਨਾਲ ਮਾਂ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਗੰਭੀਰ ਜ਼ਖਮੀ ਮਾਂ ਨੂੰ ਲਹੂ-ਲੁਹਾਨ ਛੱਡ ਕੇ ਨਾਲ ਵਾਲੇ ਕਮਰੇ 'ਚ ਜਾ ਕੇ ਸੌਂ ਗਿਆ। ਉਸ ਨੇ ਆਪਣੇ ਭਤੀਜੇ ਵੇਦਾਂਤ ਨੂੰ ਕਤਲ ਦੀ ਗੱਲ ਦੱਸੀ। ਇਸ ਤੋਂ ਬਾਅਦ ਉਹ ਦੂਜੇ ਕਮਰੇ ਵਿਚ ਜਾ ਕੇ ਦੁਬਾਰਾ ਸੌਂ ਗਿਆ।
ਮਾਂ 'ਤੇ ਚਾਕੂ ਨਾਲ 22 ਵਾਰ ਹਮਲਾ ਕੀਤਾ
ਪੁਲਸ ਮੁਤਾਬਕ ਵੇਦਾਂਤ ਦੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੁੱਤੇ ਹੋਏ ਦੋਸ਼ੀ ਸੁਭਾਸ਼ ਨੂੰ ਗ੍ਰਿਫਤਾਰ ਕਰ ਲਿਆ। ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਜ਼ਖਮੀ ਰਮਾਬਾਈ ਨੂੰ ਜੇ.ਜੇ.ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਰਮਾਬਾਈ ਦੀ ਗਰਦਨ, ਛਾਤੀ ਅਤੇ ਢਿੱਡ ਸਮੇਤ ਸਰੀਰ ਦੇ ਹੋਰ ਹਿੱਸਿਆਂ 'ਤੇ ਚਾਕੂ ਨਾਲ 22 ਵਾਰ ਹਮਲਾ ਕੀਤਾ ਗਿਆ ਸੀ। ਸਥਾਨਕ ਅਦਾਲਤ ਨੇ ਮੁਲਜ਼ਮ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਸਿਸੋਦੀਆ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ, ਜੱਜ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
NEXT STORY