ਮੁੰਬਈ– ਮੁੰਬਈ ਦੇ ਮਲਾਡ ਇਲਾਕੇ ’ਚ ਇਕ ਜਨਾਨੀ ਵੱਲੋਂ ਗਲਤੀ ਨਾਲ ਮੈਗੀ ’ਚ ਚੂਹੇ ਮਾਰਨ ਵਾਲਾ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਜਨਾਨੀ ਨੇ ਚੂਹੇ ਮਾਰਨ ਲਈ ਟਮਾਟਰ ’ਤੇ ਜ਼ਹਿਰ ਲਗਾ ਕੇ ਰੱਖਿਆ ਸੀ ਕਿ ਇਸ ਦੌਰਾਨ ਉਸਨੇ ਗਲਤੀ ਨਾਲ ਓਹੀ ਟਮਾਟਰ ਕੱਟ ਕੇ ਮੈਗੀ ’ਚ ਪਾ ਦਿੱਤਾ ਅਤੇ ਟੀ.ਵੀ. ਵੇਖਦੇ-ਵੇਖਦੇ ਉਹ ਸਾਰੇ ਮੈਗੀ ਖਾ ਗਈ। ਕਰੀਬ ਇਕ ਹਫਤੇ ਤਕ ਚੱਲੇ ਇਲਾਜ ਦੇ ਬਾਵਜੂਦ ਉਸ ਜਨਾਨੀ ਨੂੰ ਬਚਾਇਆ ਨਹੀਂ ਜਾ ਸਕਿਆ।
ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ ਜਿੱਥੇ ਇਕ 35 ਸਾਲ ਦੀ ਰੇਖਾ ਦੇਵੀ ਮਾਰਵੇ ਰੋਡ ’ਤੇ ਪਾਸਕਲ ਬਾਡੀ ’ਚ ਪਤੀ ਅਤੇ ਦਿਓਰ ਨਾਲ ਰਹਿੰਦੀ ਸੀ। ਪੁਲਸ ਮੁਤਾਬਕ, 20 ਜੁਲਾਈ ਨੂੰ ਜਨਾਨੀ ਘਰ ’ਚ ਇਕੱਲੀ ਸੀ ਅਤੇ ਉਸਦਾ ਪਤੀ ਅਤੇ ਦਿਓਰ ਕੰਮ ’ਤੇ ਗਏ ਸਨ। ਇਸੇ ਦੌਰਾਨ ਉਸਨੇ ਚੂਹੇ ਮਾਰਨ ਲਈ ਇਕ ਟਮਾਟਰ ’ਤੇ ਜ਼ਹਿਰ ਲਗਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਉਹ ਮੈਗੀ ਬਣਾਉਣ ਲੱਗੀ ਅਤੇ ਗਲਤੀ ਨਾਲ ਓਹੀ ਟਮਾਟਰ ਮੈਗੀ ’ਚ ਪਾ ਕੇ ਖਾ ਲਿਆ। ਕੁਝ ਘੰਟਿਆਂ ਬਾਅਦ ਜਦੋਂ ਉਸਦੀ ਸਿਹਤ ਵਿਗੜਨ ਲੱਗੀ ਤਾਂ ਘਰ ਆਏ ਪਤੀ ਅਤੇ ਦਿਓਰ ਉਸ ਨੂੰ ਲੈ ਕੇ ਸ਼ਤਾਬਦੀ ਹਸਪਤਾਲ ਪਹੁੰਚੇ ਜਿੱਥੇ ਉਸਦਾ ਕਰੀਬ ਇਕ ਹਫਤੇ ਤਕ ਇਲਾਜ ਚੱਲਿਆ ਪਰ ਬੁੱਧਵਾਰ ਨੂੰ ਜਨਾਨੀ ਦੀ ਮੌਤ ਹੋ ਗਈ।
ਉੱਥੇ ਹੀ ਮਰਨ ਤੋਂ ਪਹਿਲਾਂ ਜਨਾਨੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਸੀ ਕਿ ਉਸਨੇ ਘਰ ’ਚ ਚੂਹੇ ਮਾਰਨ ਲਈ ਇਕ ਟਮਾਟਰ ’ਤੇ ਜ਼ਹਿਰ ਲਗਾਕੇ ਰੱਖਿਆ ਸੀ। ਟੀ.ਵੀ. ਵੇਖਦੇ-ਵੱਖਦੇ ਉਸਨੇ ਗਲਤੀ ਨਾਲ ਓਹੀ ਟਮਾਟਰ ਆਪਣੀ ਮੈਗੀ ’ਚ ਕੱਟ ਕੇ ਪਾ ਲਿਆ ਅਤੇ ਖਾ ਲਿਆ। ਉਸ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਇਸ ਮਾਮਲੇ ਨੂੰ ਇਕ ਹਾਦਸਾ ਕਰਾਰ ਦੇ ਦਿੱਤਾ ਹੈ।
ਦੇਸ਼ ਅਤੇ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਦਾ ਬਲੀਦਾਨ ਪ੍ਰੇਰਨਾਦਾਇਕ : ਯੋਗੀ
NEXT STORY