ਮੇਦਨੀਨਗਰ— ਪਲਾਮੂ ਜ਼ਿਲ੍ਹੇ ਦੇ ਪਿਪਰਾ ਬਾਜ਼ਾਰ 'ਚ ਸ਼ਨੀਵਾਰ ਨੂੰ ਬਦਮਾਸ਼ਾਂ ਨੇ ਦਿਨ-ਦਿਹਾੜੇ ਭਾਰਤੀ ਜਨਤਾ ਪਾਰਟੀ ਦੇ 45 ਸਾਲਾ ਸਥਾਨਕ ਨੇਤਾ ਮੋਹਨ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਪੁਸ਼ਟੀ ਪਲਾਮੂ ਖੇਤਰ ਦੇ ਪੁਲਸ ਅਧਿਕਾਰੀ ਅਮੋਲ ਵੇਣੁਕਰ ਹੋਮਕਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁਲਸ ਪਹੁੰਚ ਕੇ ਹਮਲਾਵਰਾਂ ਦੀ ਭਾਲ 'ਚ ਜੁਟ ਗਈ ਹੈ। ਹਮਲਾ ਕਰਨ ਵਾਲੇ ਦੋਵੇਂ ਵਿਅਕਤੀ ਮੋਟਰਸਾਈਕਲ 'ਤੇ ਆਏ ਸਨ ਤੇ ਮੋਹਨ ਗੁਪਤਾ ਨੂੰ ਸਾਹਮਣੇ ਵੇਖ ਕੇ ਏ. ਕੇ. 47 ਨਾਲ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਨ ਪਰ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਹਾਰਾਸ਼ਟਰ 'ਤੇ ਕੱਲ ਸਵੇਰੇ 11:30 ਵਜੇ ਸੁਣਵਾਈ ਕਰੇਗੀ ਸੁਪਰੀਮ ਕੋਰਟ
NEXT STORY