ਸ਼੍ਰੀਨਗਰ- ਪੋਲੀਥੀਨ ਮੁਕਤ ਸ਼੍ਰੀਨਗਰ ਬਾਰੇ ’ਚ ਜਾਗਰੂਕਤਾ ਫੈਲਾਉਣ ਦੀ ਪਹਿਲ ’ਚ ਸ਼ਨੀਵਾਰ ਨੂੰ ਇੱਥੇ ਬੈਟਲ ਆਫ਼ ਬੈਂਡਸ ਨਾਮੀ ਇਕ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸ਼੍ਰੀਨਗਰ ਨਗਰ ਨਗਮ (ਐੱਸ.ਐੱਮ.ਸੀ.) ਵਲੋਂ ਸ਼ੇਰ-ਏ-ਕਸ਼ਮੀਰ ਪਾਰਕ ’ਚ ਇਕ ਗੈਰ ਸਰਕਾਰੀ ਸੰਗਠਨ ਵ੍ਹਾਈਟ ਗਲੋਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਦੀ ਥੀਮ ‘ਪਾਲੀਥੀਨ ਮੁਕਤ ਸ਼੍ਰੀਨਗਰ ਲਈ ਇਕ ਸੰਗੀਤਮਯ ਲੜਾਈ’ ਸੀ। ਇਸ ਪ੍ਰੋਗਰਾਮ ’ਚ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਸ਼੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਵਿਅਕਤੀ ਸ਼ਾਮਲ ਹੋਏ।
ਸਿਨਹਾ ਨੇ ਕਿਹਾ,‘‘ਇਹ ਪ੍ਰੋਗਰਾਮ ਆਜ਼ਾਦੀ ਅੰਮ੍ਰਿਤ ਮਹੋਤਸਵ ਸਮਾਰੋਹ ਦਾ ਇਕ ਹਿੱਸਾ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਅਸੀਂ ਪੋਲੀਥੀਨ ਪਾਬੰਦੀ ਬਾਰੇ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਾਂ ਅਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਵੀ ਉਤਸ਼ਾਹ ਦੇਣਾ ਚਾਹੁੰਦੇ ਹਾਂ। ਅਸੀਂ ਸ਼੍ਰੀਨਗਰ ’ਚ ਸਿੰਗਲ ਯੂਜ਼ ਪਲਾਸਟਿਕ ਅਤੇ ਪੋਲੀਥੀਨ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਪਹਿਲ ਦੀ ਸਫ਼ਲਤਾ ਸਥਾਨਕ ਲੋਕਾਂ ਨੂੰ ਖ਼ੁਦ ਨੂੰ ਆਪਣੇ ਨੇੜੇ-ਤੇੜੇ ਸਫ਼ਾਈ ਰੱਖਣ ਦੀਆਂ ਕੋਸ਼ਿਸ਼ਾਂ ’ਤੇ ਨਿਰਭਰ ਕਰਦੀ ਹੈ। ਪ੍ਰੋਗਰਾਮ ਦੇ ਸਹਿ-ਆਯੋਜਕ ਨਾਲ ਗੱਲ ਕਰਦੇ ਹੋਏ ਸ਼ੇਖ ਸਬਾ ਨੇ ਕਿਹਾ,‘‘ਅਸੀਂ ਸਰਕਾਰ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ ਅਤੇ ਕੁਦਰਤ ’ਤੇ ਪੋਲੀਥੀਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਚਾਹੁੰਦੇ ਹਾਂ ਅਤੇ ਘਾਟੀ ਦੇ ਸੰਗੀਤ ਉਦਯੋਗ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਾਂ।’’
ਨੌਜਵਾਨਾਂ ’ਚ ਵੱਧ ਰਿਹਾ ਖ਼ੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਕਸ਼ਮੀਰ ’ਚ ਸ਼ੁਰੂ ਹੋਈ ਨਵੀਂ ਪਹਿਲ
NEXT STORY