ਸ਼੍ਰੀਨਗਰ— ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਮਾਨਸਿਕ ਤੌਰ ’ਤੇ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਜ਼ਿਆਦਾਤਰ ਨੌਜਵਾਨ ਖ਼ੁਦਕੁਸ਼ੀ ਦਾ ਰਾਹ ਚੁਣਦੇ ਹਨ। ਨੌਜਵਾਨਾਂ ਨੂੰ ਇਸ ਸੰਕਟ ’ਚੋਂ ਬਾਹਰ ਕੱਢਣ ਲਈ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ‘ਖ਼ੁਦਕੁਸ਼ੀਆਂ ’ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਲਈ ਇਕ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ ਕਿ ਆਪਣੇ-ਆਪ ’ਚ ਇਕ ਵੱਖਰੀ ਪਹਿਲ ਹੈ। ਇਸ ਸੰਗੀਤ ਪ੍ਰੋਗਰਾਮ ਦਾ ਮੁੱਖ ਮਕਦਸ ਸੀ ‘ਖ਼ੁਦਕੁਸ਼ੀ ਬੰਦ ਕਰੋ’ ਸੀ। ਇਹ ਪੋ੍ਰੋਗਰਾਮ ਦਾ ਆਯੋਜਨ ਫਾਰਚੂਨ ਇਨਫੋ ਮੀਡੀਆ ਵਲੋਂ ਜ਼ੀਰੋ ਬਿ੍ਰਜ ਜੇਹਲਮ ਵਿਊ ਪਾਰਕ ਵਿਖੇ ਕੀਤਾ ਗਿਆ। ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ ਸੰਗੀਤ ਸਮਾਰੋਹ ‘ਵਹਰਾਤ’ ਦਾ ਵਿਸ਼ਾ ‘ਨਵਾਂ ਕਸ਼ਮੀਰ- ਖ਼ੁਦਕੁਸ਼ੀ ਰੋਕੋ’ ਸੀ।
ਇਸ ਪ੍ਰੋਗਰਾਮ ਵਿਚ ਕਸ਼ਮੀਰ ਵਾਦੀ ਦੇ ਸਥਾਨਕ ਸੰਗੀਤਕਾਰਾਂ ਅਤੇ ਲੋਕ ਗਾਇਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਆਯੋਜਕ ਸਿਮਰਨ ਜਾਨ ਨੇ ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਸੰਗੀਤ ਰਾਹੀਂ ਖ਼ੁਦਕੁਸ਼ੀ ਵਿਰੁੱਧ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ। ਸਾਡਾ ਨਿਸ਼ਾਨਾ ਨੌਜਵਾਨ ਹਨ ਕਿਉਂਕਿ ਉਨ੍ਹਾਂ ’ਚ ਖ਼ੁਦਕੁਸ਼ੀਆਂ ਦੇ ਮਾਮਲੇ ਵੱਧ ਰਹੇ ਹਨ। ਅਸੀਂ ਸੰਗੀਤ ਰਾਹੀਂ ਇਹ ਸੰਦੇਸ਼ ਫੈਲਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਖ਼ੁਦਕੁਸ਼ੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸੰਗੀਤ ਵਰਗੀਆਂ ਲਾਭਕਾਰੀ ਗਤੀਵਿਧੀਆਂ ’ਚ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਸਰਕਾਰ ਦੇ ਨਾਲ ਮਿਲ ਕੇ ਇਸ ਪਹਿਲ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
ਉਤਰਾਖੰਡ : ਜੁੰਮਾ ਪਿੰਡ ’ਚ ਫੱਟਿਆ ਬੱਦਲ, 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ, 4 ਲਾਪਤਾ
NEXT STORY