ਨਵੀਂ ਦਿੱਲੀ, (ਭਾਸ਼ਾ)- ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਮਹਿਮੂਦ ਮਦਨੀ ਸਮੇਤ 16 ਮੁਸਲਿਮ ਬੁੱਧੀਜੀਵੀਆਂ ਅਤੇ ਉਲੇਮਾਵਾਂ ਦੇ ਇੱਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਫਿਰਕੂ ਹਿੰਸਾ, ਨਫ਼ਰਤ, ਮੌਬ ਲਿੰਚਿੰਗ ਅਤੇ ‘ਇਸਲਾਮੋਫੋਬੀਆ’ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਜਮੀਅਤ ਦੀ ਕਾਰਜਕਾਰਨੀ ਦੇ ਮੈਂਬਰ ਮੌਲਾਨਾ ਨਿਆਜ਼ ਫਾਰੂਕੀ ਨੇ ਦੱਸਿਆ ਕਿ ਉਹ ਦੇਸ਼ ਵਿੱਚ ਰਾਮਨੌਮੀ ਦੇ ਤਿਉਹਾਰ ਦੌਰਾਨ ਸਰਕਾਰ ਅਤੇ ਮੁਸਲਿਮ ਭਾਈਚਾਰੇ ਦਰਮਿਆਨ ਭੁਲੇਖੇ ਅਤੇ ਡੈੱਡਲਾਕ ਨੂੰ ਦੂਰ ਕਰਨ ਲਈ ਮੰਗਲਵਾਰ ਰਾਤ ਸ਼ਾਹ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਸਨ। ਉਨ੍ਹਾਂ ਨਾਲ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਯੂਨੀਫਾਰਮ ਸਿਵਲ ਕੋਡ, ਕਰਨਾਟਕ ਵਿੱਚ ਮੁਸਲਿਮ ਰਿਜ਼ਰਵੇਸ਼ਨ ਨੂੰ ਖਤਮ ਕਰਨ, ਵਕਫ ਜਾਇਦਾਦ ਦੀ ਸੁਰੱਖਿਆ, ਕਸ਼ਮੀਰ ਦੀ ਮੌਜੂਦਾ ਸਥਿਤੀ ਤੇ ਮੀਡੀਆ ਦੇ ਇੱਕ ਹਿੱਸੇ ਵਿੱਚ ਇਸਲਾਮ ਵਿਰੋਧੀ ਰੁਖ ਸਮੇਤ 14 ਬਿੰਦੂਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਫਾਰੂਕੀ ਨੇ ਕਿਹਾ ਕਿ ਅਸੀਂ ਹਰਿਆਣਾ ’ਚ ਮੌਬ ਲਿੰਚਿੰਗ ਅਤੇ ਦੋ ਲੋਕਾਂ ਦੀ ਹੱਤਿਆ ਦਾ ਮੁੱਦਾ ਵੀ ਉਠਾਇਆ ਜਿਸ ’ਤੇ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਅਜਿਹੇ ਮਾਮਲਿਆਂ ’ਚ ਕਾਰਵਾਈ ਕੀਤੀ ਜਾਵੇਗੀ। ਮੁਸਲਿਮ ਵਫ਼ਦ ਨੇ ਆਪਣੀਆਂ ਮੰਗਾਂ ਸਬੰਧੀ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ।
ਹੈਰਾਨੀਜਨਕ ਮਾਮਲਾ: ਜੰਗਲ 'ਚੋਂ ਮਿਲੀਆਂ ਔਰਤ ਅਤੇ ਦੋ ਬੱਚਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ
NEXT STORY