ਕੁਰੂਕੁਸ਼ੇਤਰ- ਹਰਿਆਣਾ ਤੋਂ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁਰੂਕੁਸ਼ੇਤਰ ਦੇ ਨੈਸ਼ਨਲ ਕਬੱਡੀ ਪਲੇਅਰ ਰਿਤਿਕ ਦੀ ਹਿਮਾਚਲ 'ਚ ਸੜਕ ਹਾਦਸੇ 'ਚ ਮੌਤ ਹੋ ਗਈ, ਜਦੋਂ ਕਿ ਪਾਨੀਪਤ ਅਤੇ ਕਰਨਾਲ ਦੇ ਰਹਿਣ ਵਾਲੇ 5 ਸਾਥੀ ਖਿਡਾਰੀ ਵੀ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਹਿਮਾਚਲ ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਰਿਤਿਕ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਕਬੱਡੀ ਟੂਰਨਾਮੈਂਟ ਖੇਡਣ ਜਾ ਰਹੇ ਸਨ। ਉਦੋਂ ਨੰਗਲ ਡੈਮ ਕੋਲ ਉਨ੍ਹਾਂ ਦੀ ਕਾਰ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ 2 ਟਰੱਕਾਂ ਵਿਚਾਲੇ ਫਸ ਗਈ। ਰਿਤਿਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀਆਂ ਜੁੜਵਾ ਭੈਣਾਂ ਸਨ। ਰਿਤਿਕ ਦੇ ਪਿਤਾ ਕੁਰੂਕੁਸ਼ੇਤਰ ਦੇ ਜਿਓਤਿਸਰ ਪਿੰਡ 'ਚ ਮੈਡੀਕਲ ਸਟੋਰ ਚਲਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਅੱਡੇ ਦੇ ਨਿਰਮਾਣ ਅਧੀਨ ਨਵੇਂ ਟਰਮਿਨਲ 'ਚ ਪਾਈਪ ਅੰਦਰੋਂ ਮਿਲੀ ਔਰਤ ਦੀ ਲਾਸ਼
NEXT STORY