ਪਟਨਾ (ਭਾਸ਼ਾ)- ਦੇਸ਼ ਦੇ ਫਿਰਕੂ ਸਦਭਾਵਨਾ ਦੀ ਇਕ ਮਿਸਾਲ ਕਾਇਮ ਕਰਦੇ ਹੋਏ ਬਿਹਾਰ ਦੇ ਇਕ ਮੁਸਲਿਮ ਪਰਿਵਾਰ ਨੇ ਰਾਜ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੈਥਵਲੀਆ ਇਲਾਕੇ 'ਚ ਬਣਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ- ਵਿਰਾਟ ਰਾਮਾਇਣ ਮੰਦਰ ਲਈ 2.5 ਕਰੋੜ ਰੁਪਏ ਦੀ ਜ਼ਮੀਨ ਦਾਨ 'ਚ ਦਿੱਤੀ ਹੈ। ਪਟਨਾ ਸਥਿਤ ਮਹਾਵੀਰ ਮੰਦਰ ਟਰੱਸਟ ਦੇ ਮੁਖੀ ਆਚਾਰੀਆ ਕਿਸ਼ੋਰ ਕੁਣਾਲ ਨੇ ਸੋਮਵਾਰ ਨੂੰ ਕਿਹਾ ਕਿ ਜ਼ਮੀਨ ਇਸ਼ਤਿਆਕ ਅਹਿਮਦ ਖਾਨ ਨੇ ਦਾਨ ਕੀਤੀ ਹੈ, ਜੋ ਗੁਹਾਟੀ 'ਚ ਰਹਿਣ ਵਾਲੇ ਪੂਰਬੀ ਚੰਪਾਰਨ ਦੇ ਇਕ ਵਪਾਰੀ ਹਨ। ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਇਕ ਸਾਬਕਾ ਅਧਿਕਾਰੀ ਕੁਣਾਲ ਨੇ ਕਿਹਾ,''ਉਨ੍ਹਾਂ ਨੇ ਹਾਲ ਹੀ 'ਚ ਕੇਸ਼ਰੀਆ ਸਬ-ਡਿਵੀਜ਼ਨ (ਪੂਰਬੀ ਚੰਪਾਰਨ) ਦੇ ਰਜਿਸਟਰਾਰ ਦਫ਼ਤਰ 'ਚ ਮੰਦਰ ਨਿਰਮਣ ਲਈ ਆਪਣੇ ਪਰਿਵਾਰ ਨਾਲ ਸੰਬੰਧਤ ਜ਼ਮੀਨ ਦੀ ਦਾਨ ਨਾਲ ਸੰਬੰਧਤ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ।''
ਇਹ ਵੀ ਪੜ੍ਹੋ : 125 ਸਾਲ ਦੇ ਯੋਗ ਗੁਰੂ ਪਦਮਸ਼੍ਰੀ ਨਾਲ ਸਨਮਾਨਤ, PM ਮੋਦੀ ਨੇ ਝੁਕ ਕੇ ਕੀਤਾ ਪ੍ਰਣਾਮ (ਤਸਵੀਰਾਂ)
ਆਚਾਰੀਆ ਨੇ ਕਿਹਾ ਕਿ ਮੁਸਲਮਾਨਾਂ ਦੀ ਮਦਦ ਦੇ ਬਿਨਾਂ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪੂਰਾ ਕਰਨਾ ਮੁਸ਼ਕਲ ਹੁੰਦਾ। ਮਹਾਵੀਰ ਮੰਦਰ ਟਰੱਸਟ ਨੂੰ ਹੁਣ ਤੱਕ ਇਸ ਮੰਦਰ ਲਈ 125 ਏਕੜ ਜ਼ਮੀਨ ਮਿਲੀ ਹੈ। ਟਰੱਸਟ ਨੂੰ ਜਲਦ ਹੀ ਖੇਤਰ 'ਚ 25 ਏਕੜ ਹੋਰ ਜ਼ਮੀਨ ਵੀ ਮਿਲ ਜਾਵੇਗੀ। ਦੱਸਿਆ ਜਾਂਦਾ ਹੈ ਕਿ ਵਿਰਾਟ ਰਾਮਾਇਣ ਮੰਦਰ ਕੰਬੋਡੀਆ 'ਚ ਵਿਸ਼ਵ ਪ੍ਰਸਿੱਧ 12ਵੀਂ ਸ਼ਤਾਬਦੀ ਦੇ ਅੰਕੋਰਵਾਟ ਕੰਪਲੈਕਸ ਤੋਂ ਵੀ ਉੱਚਾ ਹੋਵੇਗਾ, ਜੋ 215 ਫੁੱਟ ਉੱਚਾ ਹੈ। ਪੂਰਬੀ ਚੰਪਾਰਨ ਦੇ ਕੰਪਲੈਕਸ 'ਚ ਉੱਚ ਸਿਖਰਾਂ ਵਾਲੇ 18 ਮੰਦਰ ਹੋਣਗੇ ਅਤੇ ਇਸ ਦੇ ਸ਼ਿਵ ਮੰਦਰ 'ਚ ਦੁਨੀਆ ਦਾ ਸਭ ਤੋਂ ਵੱਡਾ ਸ਼ਿਵਲਿੰਗ ਹੋਵੇਗਾ। ਕੁੱਲ ਨਿਰਮਾਣ ਲਗਭਗ ਕਰੀਬ 500 ਕਰੋੜ ਰੁਪਏ ਦੱਸੀ ਗਈ ਹੈ। ਟਰੱਸਟ ਨਵੀਂ ਦਿੱਲੀ 'ਚ ਨਵੇਂ ਸੰਸਦ ਭਵਨ ਦੇ ਨਿਰਮਾਣ 'ਚ ਲੱਗੇ ਮਾਹਿਰਾਂ ਤੋਂ ਜਲਦ ਹੀ ਸਲਾਹ ਲਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ‘ਦਿੱਲੀ’
NEXT STORY