ਇੰਦੌਰ- ਦੁਨੀਆ ਭਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਹੈ। ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਕਿਰਾਏ ਦੇ ਘਰ ’ਚ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਲਾਉਣਾ ਇਕ ਮੁਸਲਿਮ ਸ਼ਖਸ ਨੂੰ ਮਹਿੰਗਾ ਪੈ ਗਿਆ, ਜਦੋਂ ਮਕਾਨ ਮਾਲਕ ਨੇ ਘਰ ਖਾਲੀ ਕਰਨ ਨੂੰ ਕਿਹਾ ਅਤੇ ਮਾਰਨ ਤੱਕ ਦੀ ਧਮਕੀ ਦੇ ਦਿੱਤੀ। ਸ਼ਖ਼ਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ’ਚ ਉਸ ਨੇ ਕਿਹਾ ਕਿ ਕਿਰਾਏ ਦੇ ਕਮਰੇ ’ਚ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਲਾਉਣ ਨੂੰ ਲੈ ਕੇ ਉਸ ਦੇ ਮਕਾਨ ਮਾਲਕ ਨੇ ਘਰ ਖਾਲੀ ਕਰਨ ਨੂੰ ਕਿਹਾ ਅਤੇ ਮਾਰਨ ਦੀ ਧਮਕੀ ਵੀ ਦਿੱਤੀ।
ਮੁਸਲਿਮ ਸ਼ਖਸ ਯੂਸੁਫ ਖ਼ਾਨ ਨੇ ਸ਼ਿਕਾਇਤ ’ਚ ਇਹ ਵੀ ਕਿਹਾ ਕਿ ਉਸ ਦੇ ਮਕਾਨ ਮਾਲਕ ਯਾਕੂਬ ਮੰਸੂਰੀ, ਸੁਲਤਾਨ ਮੰਸੂਰੀ, ਸ਼ਰੀਫ ਮੰਸੂਰੀ ਉਸ ’ਤੇ ਘਰ ਖਾਲੀ ਕਰਨ ਦਾ ਦਬਾਅ ਬਣਾ ਰਹੇ ਹਨ। ਯੂਸੁਫ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ। ਉਹ ਅਕਸਰ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਸੁਣਦਾ ਹੈ।
ਯੂਸੁਫ ਨੇ ਅੱਗੇ ਕਿਹਾ ਕਿ ਮਕਾਨ ਮਾਲਕਾਂ ਨੇ ਮੈਨੂੰ ਕਮਰੇ ’ਚ ਲਾਈ ਗਈ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹਟਾਉਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਮੈਨੂੰ ਕੁੱਟਣਗੇ ਅਤੇ ਮੈਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਨਗੇ। ਉੱਥੇ ਹੀ ਇਸ ਪੂਰੇ ਮਾਮਲੇ ’ਤੇ ਡੀ. ਸੀ. ਪੀ. ਮਨੀਸ਼ਾ ਪਾਠਕ ਸੋਨੀ ਨੇ ਦੱਸਿਆ ਕਿ ਮਾਮਲਾ ਜਾਂਚ ਲਈ ਸਦਰ ਬਾਜ਼ਾਰ ਥਾਣੇ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਅਤੇ ਕੋਈ ਵੀ ਯੂਸੁਫ ਖਾਨ ਨੂੰ ਘਰ ’ਚ ਆਪਣੀ ਪਸੰਦ ਦੀਆਂ ਤਸਵੀਰਾਂ ਲਾਉਣ ਤੋਂ ਨਹੀਂ ਰੋਕ ਸਕਦਾ।
ਗਿਆਨ ਸਥਲ ਮੰਦਰ ਨੇ ਭਿਜਵਾਈ ਸਰਹੱਦੀ ਲੋਕਾਂ ਲਈ 655ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY