ਬਸਤੀ— ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੋਰੀਆ ਨੇ ਤਿੰਨ ਤਲਾਕ 'ਤੇ ਵਿਵਾਦਪੂਰਨ ਬਿਆਨ ਦਿੱਤਾ ਹੈ। ਬਸਤੀ ਜਨਪਦ 'ਚ ਇਕ ਪ੍ਰੋਗਰਾਮ 'ਚ ਮੋਰੀਆ ਨੇ ਕਿਹਾ ਕਿ ਮੁਸਲਿਮ ਆਪਣੀ ਹਵਸ ਨੂੰ ਪੂਰਾ ਕਰਨ ਲਈ ਲਗਾਤਾਰ ਪਤਨੀਆਂ ਬਦਲਣ ਦਾ ਕੰਮ ਕਰ ਰਹੇ ਹਨ। ਮੋਰੀਆ ਨੇ ਕਿਹਾ ਕਿ ਆਪਣੇ ਹੀ ਬੱਚੇ ਅਤੇ ਪਤਨੀ ਨੂੰ ਸੜਕ 'ਤੇ ਭੀਖ ਮੰਗਣ ਲਈ ਮਜ਼ਬੂਰ ਕਰ ਦੇਣ ਤਾਂ ਸੁਭਾਵਿਕ ਰੂਪ ਨਾਲ ਇਸ ਨੂੰ ਨਾ ਤਾਂ ਤੁਸੀਂ ਚੰਗਾ ਕਹੋਗੇ ਅਤੇ ਨਾ ਹੀ ਕੋਈ ਹੋਰ ਚੰਗਾ ਕਹੇਗਾ। ਉਨ੍ਹਾਂ ਨੇ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ 'ਤੇ ਭਾਜਪਾ ਮੁਸਲਿਮ ਔਰਤਾਂ ਨਾਲ ਹਨ।
ਪ੍ਰੋਗਰਾਮ 'ਚ ਮੋਰੀਆ ਨੇ ਬਸਪਾ ਸੁਪਰੀਮੋ ਮਾਇਆਵਤੀ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਮਾਇਆਵਤੀ ਬਹੁਜਨ ਸਮਾਜ ਪਾਰਟੀ ਦੀਆਂ ਰੀਤੀਆਂ ਅਤੇ ਨੀਤੀਆਂ ਤੋਂ ਹਟ ਗਈ ਹੈ। ਬਾਬਾ ਸਾਹਿਬ ਦਾ ਨਾਂ ਲੈ ਕੇ ਵਿਚ ਚੌਰਾਹੇ 'ਤੇ ਵੇਚਣ ਦਾ ਕੰਮ ਕਰ ਰਹੀ ਹੈ। ਕਾਂਸੀ ਰਾਮ ਦੇ ਵਿਚਾਰਾਂ ਦਾ ਕਤਲ ਕਰ ਰਹੀ ਹੈ। ਕਈ ਵਾਰ ਉਨ੍ਹਾਂ ਨੂੰ ਸਮਝਾਇਆ ਨਹੀਂ ਮੰਨੀ, ਇਸ ਲਈ ਉਨ੍ਹਾਂ ਨੂੰ ਆਪਣੀ ਰਾਜਨੀਤੀ ਤੋਂ ਬਰਖਾਸਤ ਕੀਤਾ। ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਬਹੁਜਨ ਸਮਾਜ ਪਾਰਟੀ ਤੋਂ ਦਰਕਿਨਾਰ ਕਰ ਲਿਆ। ਜਦੋਂ ਮੈਂ ਪਾਰਟੀ ਛੱਡੀ ਤਾਂ ਮਾਇਆਵਤੀ ਨੇ ਕਿਹਾ ਸੀ ਕਿ ਜੋ ਵੀ ਬਸਪਾ ਛੱਡੇਗਾ, ਉਸ ਦੀ ਰਾਜਨੀਤੀ ਖਤਮ ਹੋ ਜਾਂਦੀ ਹੈ। ਮੈਂ ਕਿਹਾ ਰਾਜਨੀਤੀ ਉਨ੍ਹਾਂ ਦੀ ਖਤਮ ਹੋਈ ਹੋਵੇਗੀ, ਜੋ ਮਾਇਆਵਤੀ ਦੇ ਬੰਧੁਆ ਮਜ਼ਦੂਰ ਰਹੇ ਹੋਣਗੇ। ਸਵਾਮੀ ਪ੍ਰਸਾਦ ਮੋਰੀਆ ਸੰਘਰਸ਼ਾਂ ਤੋਂ ਨਿਕਲੇ ਹੋਏ ਇਕ ਨੇਤਾ ਹਨ ਅਤੇ ਮਾਇਆਵਤੀ ਦਾ ਪਾਲਾ ਪਹਿਲੀ ਵਾਰ ਕਿਸੇ ਨੇਤਾ ਨਾਲ ਪਿਆ ਹੈ।
ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਵਾਲੇ ਜੱਜ ਨੂੰ ਹਾਈ ਕੋਰਟ ਨੇ ਕੀਤਾ ਮੁਅੱਤਲ
NEXT STORY