ਨਵੀਂ ਦਿੱਲੀ- ਇਕ ਹਫ਼ਤੇ ਦੇ ਭਾਰਤ ਦੌਰੇ ’ਤੇ ਆਏ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਦੀ ਸ਼ੁੱਕਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ 'ਚ ਮਹਿਲਾ ਪੱਤਰਕਾਰ ਸ਼ਾਮਲ ਨਹੀਂ ਹੋਈਆਂ ਸਨ ਤੇ ਇਸ ਕਦਮ ਦੀ ਚਾਰੇ ਪਾਸੇ ਆਲੋਚਨਾ ਹੋਈ ਸੀ। ਪਰ ਐਤਵਾਰ ਨੂੰ ਰੱਖੀ ਗਈ ਪ੍ਰੈੱਸ ਕਾਨਫਰੰਸ 'ਚ ਮਹਿਲਾ ਪੱਤਰਕਾਰਾਂ ਨੇ ਵੀ ਹਿੱਸਾ ਲਿਆ। ਮੁੱਤਾਕੀ ਨੇ ਐਤਵਾਰ ਨੂੰ ਇਸ ਨੂੰ ਖੁੰਝ ਦੱਸਦੇ ਹੋਏ ਤਕਨੀਕੀ ਸਮੱਸਿਆ ਕਰਾਰ ਦਿੱਤਾ।
ਉਨ੍ਹਾਂ ਕਿਹਾ, “ਕਿਸੇ ਨੂੰ ਵੀ ਸ਼ਾਮਲ ਨਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਕਿਸੇ ਦੇ ਵੀ ਹੱਕ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਕਦੇ ਵੀ ਵਾਂਝੇ ਨਹੀਂ ਕੀਤੇ ਜਾਣੇ ਚਾਹੀਦੇ।” ਇਸ ਮਾਮਲੇ ’ਚ ਵਿਰੋਧੀ ਪਾਰਟੀਆਂ ਨੇ ਭਾਰਤ ਸਰਕਾਰ ’ਤੇ ਆਪਣੀ ਧਰਤੀ ’ਤੇ ਭੇਦਭਾਵਪੂਰਨ ਪ੍ਰੋਗਰਾਮ ਦੀ ਆਗਿਆ ਦੇਣ ਦਾ ਦੋਸ਼ ਲਾਇਆ।
ਕਾਂਗਰਸ ਨੇਤਾ ਰਾਹੁਲ ਗਾਂਧੀ, ਸੰਸਦ ਪ੍ਰਿਅੰਕਾ ਗਾਂਧੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਮਸਲੇ ’ਤੇ ਜਵਾਬਦੇਹੀ ਦੀ ਮੰਗ ਕਰਦੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਔਰਤਾਂ ਦੇ ਅਧਿਕਾਰਾਂ ’ਤੇ ਗੰਭੀਰ ਸੱਟ ਦੱਸਿਆ। ਇਸ ’ਤੇ ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕੀਤਾ ਸੀ ਕਿ ਉਸ ਪ੍ਰੋਗਰਾਮ ਦੇ ਪ੍ਰਬੰਧ ’ਚ ਉਸ ਦੀ ਕੋਈ ਭੂਮਿਕਾ ਨਹੀਂ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਕਾਨਫਰੰਸ ਦੌਰਾਨ ਮੁੱਤਾਕੀ ਨੇ ਅੰਮ੍ਰਿਤਸਰ ਅਤੇ ਅਫਗਾਨਿਸਤਾਨ ਵਿਚਾਲੇ ਸਿੱਧੀਆਂ ਉਡਾਣਾਂ ਦੀ ਯੋਜਨਾ ਦਾ ਐਲਾਨ ਕੀਤਾ ਅਤੇ ਪੜ੍ਹਾਈ ਲਈ ਵਿਦਿਆਰਥੀਆਂ ਦੀ ਆਵਾਜਾਈ ਨੂੰ ਵਧਾਉਣ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ, “ਅਸੀਂ ਚਾਬਹਾਰ ਬੰਦਰਗਾਹ ਰਾਹੀਂ ਵਪਾਰ ’ਤੇ ਚਰਚਾ ਕੀਤੀ ਅਤੇ ਭਾਰਤ ਨੂੰ ਅਫਗਾਨਿਸਤਾਨ ਦੇ ਸਭ ਤੋਂ ਨਜ਼ਦੀਕੀ ਵਪਾਰਕ ਸੰਪਰਕ, ਵਾਘਾ ਸਰਹੱਦ ਰਸਤੇ ਨੂੰ ਦੁਬਾਰਾ ਖੋਲ੍ਹਣ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।” ਉਨ੍ਹਾਂ ਨੇ ਭਾਰਤ ’ਚ ਅਫਗਾਨ ਬੰਦੀਆਂ ਦਾ ਮੁੱਦਾ ਵੀ ਉਠਾਇਆ ਅਤੇ ਉਨ੍ਹਾਂ ਦੀ ਆਸਾਨ ਆਪਣੇ ਦੇਸ਼ ਵਾਪਸੀ ਦੀ ਮੰਗ ਕੀਤੀ।
ਔਰਤਾਂ ਦੀ ਸਿੱਖਿਆ ਦੇ ਸਵਾਲ ’ਤੇ ਮੁੱਤਾਕੀ ਨੇ ਦਾਅਵਾ ਕਰਦੇ ਹੋਏ ਕਿਹਾ, “ਅਫਗਾਨਿਸਤਾਨ ਦੇ ਕਈ ਹਿੱਸਿਆਂ ’ਚ ਔਰਤਾਂ ਅਤੇ ਕੁੜੀਆਂ ਪਹਿਲਾਂ ਤੋਂ ਹੀ ਪੜ੍ਹਾਈ ਕਰ ਰਹੀਆਂ ਹਨ। ਪਾਬੰਦੀਆਂ ਕੁਝ ਖਾਸ ਖੇਤਰਾਂ ਤੱਕ ਹੀ ਸੀਮਤ ਹਨ। ਅਸੀਂ ਸਿੱਖਿਆ ਦਾ ਵਿਰੋਧ ਨਹੀਂ ਕਰਦੇ, ਸਿੱਖਿਆ ਹਰਾਮ ਨਹੀਂ ਹੈ।”
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਵਾਲੀ ਤੋਂ ਪਹਿਲਾਂ ਘਰ 'ਚੋਂ ਕੱਢ ਦਿਓ ਇਹ 6 ਅਸ਼ੁੱਭ ਚੀਜ਼ਾਂ, ਨਹੀਂ ਤਾਂ ਚਲੀ ਜਾਵੇਗੀ ਘਰ ਦੀ ਲਕਸ਼ਮੀ
NEXT STORY