ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਲਗਭਗ 26 ਕਰੋੜ ਸਕੂਲੀ ਬੱਚਿਆਂ ਦੀ ਆਬਾਦੀ ਵਾਲੇ ਦੇਸ਼ ਭਾਰਤ ’ਚ 12 ਫੀਸਦੀ ਬੱਚੇ ਮਾਓਪੀਆ ਜਾਂ ਨੇੜ-ਨਜ਼ਰ ਦੀ ਸਮੱਸਿਆ ਤੋਂ ਪੀੜਤ ਹਨ, ਜਿਸ ਦਾ ਮੁੱਖ ਕਾਰਨ ਡਿਜੀਟਲਾਈਜ਼ੇਸ਼ਨ ਅਧੀਨ ਸਮਾਰਟ ਡਿਵਾਈਸ ਸਕਰੀਨਾਂ ਦੀ ਜ਼ਿਆਦਾ ਵਰਤੋਂ ਹੈ।
ਇਸ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਸਮੇਂ ਤੋਂ ਪਹਿਲਾਂ ਘੱਟ ਰਹੀ ਹੈ ਅਤੇ ਉਨ੍ਹਾਂ ਨੂੰ ਅੰਨ੍ਹੇਪਨ ਵੱਲ ਧੱਕ ਰਹੀ ਹੈ। ਇਨ੍ਹਾਂ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਲਈ ਦੇਸ਼ ਵਿਆਪੀ ਗਾਈਡਲਾਈਨਜ਼ ਤਿਆਰ ਕਰ ਕੇ ਸਕੂਲਾਂ ’ਚ ਲਾਗੂ ਕਰਨ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼
ਇਹ ਗੱਲਾਂ ਏਮਜ਼ ਦਿੱਲੀ ਦੇ ਰਾਜੇਂਦਰ ਪ੍ਰਸਾਦ ਆਈ ਇੰਸਟੀਚਿਊਟ ਦੇ ਮੁਖੀ ਡਾ. ਜੇ.ਐੱਸ. ਤਿਤਿਆਲ ਨੇ ਕਹੀਆਂ। ਉਨ੍ਹਾਂ ਕਿਹਾ ਕਿ ਅੱਜਕਲ ਬੱਚੇ ਮੋਬਾਈਲ ਫ਼ੋਨ ’ਤੇ ਆਨਲਾਈਨ ਕਲਾਸਾਂ ਲੈਣ ਤੋਂ ਇਲਾਵਾ ਹੋਰ ਕੰਮਾਂ ’ਚ ਲੱਗੇ ਹੋਏ ਹਨ, ਜਿਸ ਕਾਰਨ ਮਾਓਪੀਆ ਦਾ ਖ਼ਤਰਾ 30 ਫ਼ੀਸਦੀ ਤੱਕ ਵੱਧ ਜਾਂਦਾ ਹੈ | ਇਹ ਅੱਖਾਂ ਦੀ ਇਕ ਆਮ ਬੀਮਾਰੀ ਹੈ। ਇਸ ਤੋਂ ਪੀੜਤ ਮਰੀਜ਼ ਨੇੜੇ ਦੀਆਂ ਵਸਤੂਆਂ ਨੂੰ ਸਾਫ਼ ਦੇਖਦਾ ਹੈ ਪਰ ਦੂਰ ਦੀਆਂ ਵਸਤੂਆਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ। ਮਾਓਪੀਆ ਹੁਣ ਪੇਂਡੂ ਬੱਚਿਆਂ ’ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ 'ਗਠੀਆ'
NEXT STORY