ਕੋਹਿਮਾ (ਵਾਰਤਾ) : ਨਾਗਾਲੈਂਡ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ 2 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 181 ਹੋ ਗਈ ਹੈ। ਇਸ ਦੌਰਾਨ ਸੂਬੇ ਵਿਚ 11 ਹੋਰ ਕੋਰੋਨਾ ਪੀੜਤ ਲੋਕ ਠੀਕ ਹੋਏ ਹਨ, ਜਿਸ ਦੇ ਬਾਅਦ ਹੁਣ ਤੱਕ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 102 ਹੋ ਗਈ ਹੈ। ਸੂਬੇ ਵਿਚ ਮੌਜੂਦਾ ਸਮੇਂ ਵਿਚ 79 ਸਰਗਰਮ ਮਾਮਲੇ ਹਨ। ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੋਹਿਮਾ ਕੁਆਰੰਟੀਨ ਕੇਂਦਰ ਤੋਂ ਕੋਰੋਨਾ ਦੇ 2 ਮਾਮਲੇ ਸਾਹਮਣੇ ਆਏ ਹਨ। ਪੀੜਤਾਂ ਨੂੰ ਕੋਵਿਡ-19 ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਠੀਕ ਹੋਣ ਵਾਲੇ 11 ਲੋਕਾਂ ਵਿਚ ਦਿਮਾਪੁਰ ਜ਼ਿਲਾ ਹਸਪਤਾਲ ਦੇ 5, ਅਸਮ ਰਾਇਫਲਸ ਹਸਪਤਾਲ ਦਿਮਾਪੁਰ ਦੇ 4 ਅਤੇ ਕੋਹਿਮਾ ਦੇ 3 ਲੋਕ ਸ਼ਾਮਲ ਹਨ। ਠੀਕ ਹੋਣ ਵਾਲੇ ਸਾਰੇ ਮਰੀਜ਼ਾਂ ਨੂੰ ਆਬਜ਼ਰਵੇਸ਼ਨ ਲਈ ਕੋਵਿਡ-19 ਦੇਖਭਾਲ ਕੇਂਦਰ ਵਿਚ ਭੇਜਿਆ ਗਿਆ ਹੈ।
ਇਨਸਾਨੀਅਤ ਸ਼ਰਮਸਾਰ : ਕੋਰੋਨਾ ਵਾਇਰਸ ਦੇ ਸ਼ੱਕ 'ਚ ਬਜ਼ੁਰਗ ਦੀ ਲਾਸ਼ 3 ਘੰਟੇ ਸੜਕ ਕਿਨਾਰੇ ਪਈ ਰਹੀ
NEXT STORY