ਨਵੀਂ ਦਿੱਲੀ-ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਇਥੇ ਮੋਦੀ ਸਰਕਾਰ ਵਿਰੁੱਧ ਇਕ ਦਿਨ ਦੇ ਧਰਨੇ 'ਤੇ ਅੱਜ ਬੈਠਣਗੇ। ਕਦੇ ਰਾਜਗ 'ਚ ਸ਼ਾਮਲ ਰਹੇ ਨਾਇਡੂ ਨੇ ਆਪਣੇ ਸੂਬੇ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਪੂਰੀ ਨਾ ਹੋਣ 'ਤੇ ਮੋਦੀ ਸਰਕਾਰ ਨਾਲੋਂ ਨਾਤਾ ਤੋੜ ਲਿਆ ਸੀ, ਉਹ ਇਥੇ ਆਂਧਰਾ ਪ੍ਰਦੇਸ਼ ਵਿਚ ਇਹ ਧਰਨਾ ਦੇ ਕੇ ਸਰਕਾਰ 'ਤੇ ਦਬਾਅ ਬਣਾਉਣਗੇ। ਨਾਇਡੂ ਦੀ ਅਗਵਾਈ ਵਿਚ ਇਕ ਵਫਦ 12 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਮਿਲੇਗਾ।
ਬਰਫਬਾਰੀ ’ਚ ਕਸ਼ਮੀਰੀ ਕੁੜੀ ਦੀ ਰਿਪੋਰਟਿੰਗ, ਜਿੱਤਿਆ ਸਭ ਦਾ ਦਿਲ
NEXT STORY