ਨਵੀਂ ਦਿੱਲੀ — ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਰੋਜ਼ਗਾਰੀ ਦੇ ਤਾਜ਼ਾ ਅੰਕੜਿਆਂ ਨੂੰ ਲੈ ਕੇ ਅੱਜ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਬੇਰੁਜ਼ਗਾਰੀ ਅਤੇ ਲਾਚਾਰੀ ਇਸ ਸਰਕਾਰ ਦੀ ਮਜਬੂਰੀ ਹੈ ਅਤੇ ਇਸ ਕੋਲ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਬੁੱਧਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਹੀ ਕੋਈ ਯੋਜਨਾ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਕਣਕ ਕੱਢਦੇ ਸਮੇਂ ਥਰੈਸ਼ਰ ਮਸ਼ੀਨ 'ਚ ਆਇਆ ਕਿਸਾਨ, ਤੜਫ-ਤੜਫ ਕੇ ਹੋਈ ਮੌਤ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੋਦੀ ਸਰਕਾਰ ਨੇ ਕਿਹਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਉਸ ਕੋਲ ਕੋਈ ਯੋਜਨਾ ਨਹੀਂ ਹੈ। ਗਾਂਧੀ ਨੇ ਕਿਹਾ, ''ਮੈਂ ਕੱਲ੍ਹ ਹੀ ਪੁੱਛਿਆ ਸੀ ਕਿ ਕੀ ਨਰਿੰਦਰ ਮੋਦੀ ਕੋਲ ਰੁਜ਼ਗਾਰ ਲਈ ਕੋਈ ਯੋਜਨਾ ਹੈ। ਅੱਜ ਹੀ ਸਰਕਾਰ ਦਾ ਜਵਾਬ ਆ ਗਿਆ- ਨਹੀਂ। ਇੰਡੀਆ ਇੰਪਲਾਇਮੈਂਟ ਰਿਪੋਰਟ 2024 ਨਾ ਸਿਰਫ ਰੁਜ਼ਗਾਰ 'ਤੇ ਮੋਦੀ ਸਰਕਾਰ ਦੀ ਵੱਡੀ ਅਸਫਲਤਾ ਦਾ ਦਸਤਾਵੇਜ਼ ਹੈ, ਸਗੋਂ ਕਾਂਗਰਸ ਦੀ ਰੁਜ਼ਗਾਰ ਨੀਤੀ 'ਤੇ ਪ੍ਰਵਾਨਗੀ ਦੀ ਮੋਹਰ ਵੀ ਹੈ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਮੋਦੀ ਦੇ ਪਰਿਵਾਰ 'ਚ ਹੋਏ ਸ਼ਾਮਲ, ਫੇਸਬੁੱਕ 'ਤੇ ਬਦਲੀ ਕਵਰ ਫੋਟੋ
ਉਨ੍ਹਾਂ ਕਿਹਾ, “ਰਿਪੋਰਟ ਦੇ ਅਨੁਸਾਰ, ਭਾਰਤ ਦੇ ਕੁੱਲ ਬੇਰੁਜ਼ਗਾਰ ਨੌਜਵਾਨਾਂ ਵਿੱਚੋਂ 83 ਪ੍ਰਤੀਸ਼ਤ ਕੋਲ ਜਾਂ ਤਾਂ ਨੌਕਰੀ ਨਹੀਂ ਹੈ ਜਾਂ ਉਹ ਬਹੁਤ ਘੱਟ ਤਨਖਾਹਾਂ 'ਤੇ ਮਾੜੇ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਰਿਪੋਰਟ ਕਹਿੰਦੀ ਹੈ ਕਿ 65 ਫੀਸਦੀ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਹਨ - ਸਾਡੀ ਗਾਰੰਟੀ ਹੈ ਕਿ ਅਸੀਂ 30 ਲੱਖ ਸਰਕਾਰੀ ਅਸਾਮੀਆਂ ਭਰਾਂਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਨਰ ਦਾ ਅੰਤਰ ਹੈ - ਅਸੀਂ 'ਪਹਿਲੀ ਨੌਕਰੀ ਪੱਕੀ' ਰਾਹੀਂ ਫਰੈਸ਼ਰਾਂ ਨੂੰ ਇੱਕ ਹੁਨਰਮੰਦ ਕਾਰਜ ਸ਼ਕਤੀ ਬਣਾਵਾਂਗੇ।
ਇਹ ਵੀ ਪੜ੍ਹੋ- ਕਾਂਗਰਸ ਨੇ 8ਵੀਂ ਸੂਚੀ ਕੀਤੀ ਜਾਰੀ, 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
ਗਾਂਧੀ ਨੇ ਕਿਹਾ, "ਰਿਪੋਰਟ ਕਹਿੰਦੀ ਹੈ ਕਿ ਨਵੀਆਂ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ - ਸਾਡੀ 'ਯੁਵਾ ਰੋਸ਼ਨੀ' ਗਾਰੰਟੀ ਸਟਾਰਟ-ਅੱਪਸ ਲਈ 5000 ਕਰੋੜ ਰੁਪਏ ਦੀ ਮਦਦ ਨਾਲ ਆ ਰਹੀ ਹੈ। ਰਿਪੋਰਟ ਕਹਿੰਦੀ ਹੈ ਕਿ ਕਾਮਿਆਂ ਕੋਲ ਸਮਾਜਿਕ ਸੁਰੱਖਿਆ ਅਤੇ ਸੁਰੱਖਿਅਤ ਰੁਜ਼ਗਾਰ ਨਹੀਂ ਹੈ - ਅਸੀਂ ਕਿਰਤ ਨਿਆਂ ਦੇ ਤਹਿਤ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਜਾ ਰਹੇ ਹਾਂ। ਕਾਂਗਰਸ ਦੀਆਂ ਨੀਤੀਆਂ 'ਰੁਜ਼ਗਾਰ ਦੀ ਗਾਰੰਟੀ' ਹਨ, ਇਹ ਗੱਲ ਸਰਕਾਰੀ ਰਿਪੋਰਟਾਂ ਤੋਂ ਵੀ ਸਾਬਤ ਹੋ ਚੁੱਕੀ ਹੈ। ਭਾਜਪਾ ਦਾ ਅਰਥ ਹੈ ਬੇਰੁਜ਼ਗਾਰੀ ਅਤੇ ਲਾਚਾਰੀ, ਕਾਂਗਰਸ ਦਾ ਅਰਥ ਹੈ ਰੁਜ਼ਗਾਰ ਕ੍ਰਾਂਤੀ। ਅੰਤਰ ਸਪਸ਼ਟ ਹੈ।
ਇਹ ਵੀ ਪੜ੍ਹੋ- ਜੇਲ੍ਹ ਤੋਂ ਨਹੀਂ ਚੱਲੇਗੀ ਸਰਕਾਰ, ਸਿਰਸਾ ਨੇ ਕੀਤੀ ਕੇਜਰੀਵਾਲ ’ਤੇ FIR ਦਰਜ ਕਰਨ ਦੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਆਸੀ ਦਲ-ਬਦਲ ਦੇ ਦੌਰ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ : 'ਨਾਅਰਾ 400 ਪਾਰ ਦਾ...'
NEXT STORY