ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ ਨਬੀਨ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੰਮ ਰਾਸ਼ਟਰ ਨਿਰਮਾਣ ਅਤੇ ਸੇਵਾ ਦੇ ਆਦਰਸ਼ਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰਾਜ ਸਭਾ ਮੈਂਬਰ ਨਬੀਨ ਸ਼ਨੀਵਾਰ ਨੂੰ 46 ਸਾਲ ਦੇ ਹੋ ਗਏ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਕ ਨੌਜਵਾਨ ਅਤੇ ਊਰਜਾਵਾਨ ਨੇਤਾ ਵਜੋਂ ਉਨ੍ਹਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸਾਡੇ ਵਰਕਰਾਂ ਨੂੰ ਸਸ਼ਕਤ ਬਣਾਉਣ ਲਈ ਪੂਰੇ ਮਨ ਨਾਲ ਖੁਦ ਨੂੰ ਸਮਰਪਿਤ ਕੀਤਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਬੀਨ ਦੇ ਨਵੀਨਤਾਕਾਰੀ ਦ੍ਰਿਸ਼ਟੀਕੋਣ, ਊਰਜਾਵਾਨ ਲੀਡਰਸ਼ਿਪ ਅਤੇ ਸੰਗਠਨਾਤਮਕ ਕੰਮ ਅਤੇ ਪ੍ਰਸ਼ਾਸਨ ਦੀ ਡੂੰਘੀ ਸਮਝ ਨੇ ਉਨ੍ਹਾਂ ਨੂੰ ਹਰ ਜਗ੍ਹਾ ਬਹੁਤ ਸਨਮਾਨ ਦਿਵਾਇਆ ਹੈ। ਪੀ.ਐੱਮ. ਮੋਦੀ ਨੇ ਕਿਹਾ,''ਉਨ੍ਹਾਂ ਦਾ ਕੰਮ ਰਾਸ਼ਟਰ ਨਿਰਮਾਣ ਅਤੇ ਸੇਵਾ ਦੇ ਆਦਰਸ਼ਾਂ ਦੇ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਲੰਬੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ ਤਾਂ ਕਿ ਉਹ ਰਾਸ਼ਟਰ ਦੀ ਲਗਾਤਾਰ ਸੇਵਾ ਕਰ ਸਕਣ।'' ਨਬੀਨ ਦਾ ਜਨਮ 23 ਮਈ 1980 ਨੂੰ ਰਾਂਚੀ 'ਚ ਹੋਇਆ ਸੀ। ਉਹ ਬਿਹਾਰ ਵਿਧਾਨ ਸਭਾ ਦੇ 5 ਵਾਰ ਮੈਂਬਰ ਰਹੇ ਹਨ ਅਤੇ ਸੂਬਾ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕੈਬਨਿਟ ਮੰਤਰੀ ਵਜੋਂ ਬਿਹਾਰ ਸਰਕਾਰ 'ਚ ਸੜਕ ਨਿਰਮਾਣ, ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਅਤੇ ਕਾਨੂੰ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ ਜਾਰੀ
NEXT STORY