ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਅੱਜ 2 ਫਰਵਰੀ ਦਿਨ ਐਤਵਾਰ ਨੂੰ ਆਰ. ਕੇ. ਪੁਰਮ, ਦਿੱਲੀ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਬਸੰਤ ਪੰਚਮੀ ਦਾ ਸ਼ੁੱਭ ਮੌਕਾ ਹੈ, ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਮਾਂ ਸਰਸਵਤੀ ਦਾ ਆਸ਼ੀਰਵਾਦ ਹਮੇਸ਼ਾ ਦਿੱਲੀ ਵਾਸੀਆਂ ਅਤੇ ਦੇਸ਼ ਵਾਸੀਆਂ 'ਤੇ ਬਣਿਆ ਰਹੇ। ਸਾਡਾ ਆਰ.ਕੇ.ਪੁਰਮ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਇਕ ਮਹਾਨ ਉਦਾਹਰਣ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਹਜ਼ਾਰਾਂ ਲੋਕ ਇੱਥੇ ਇਕੱਠੇ ਰਹਿੰਦੇ ਹਨ। ਮੇਰੇ ਬਹੁਤ ਸਾਰੇ ਸਾਥੀ ਸਰਕਾਰ ਵਿਚ ਸੇਵਾਵਾਂ ਦੇ ਰਹੇ ਹਨ। ਮੋਦੀ ਵਾਂਗ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਨੂੰ ਤਾਕਤ ਦੇਣ ਦਾ ਕੰਮ ਕਰਦੇ ਹਨ।
ਪੂਰੀ ਦਿੱਲੀ ਕਹਿ ਰਹੀ ਹੈ, ਇਸ ਵਾਰ ਭਾਜਪਾ ਦੀ ਸਰਕਾਰ: PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਸੰਤ ਪੰਚਮੀ ਦੇ ਨਾਲ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। 3 ਦਿਨ ਬਾਅਦ 5 ਫਰਵਰੀ ਨੂੰ ਦਿੱਲੀ 'ਚ ਵਿਕਾਸ ਦੀ ਇਕ ਨਵੀਂ ਬਹਾਰ ਆਉਣ ਵਾਲੀ ਹੈ। ਇਸ ਵਾਰ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਵਾਰ ਪੂਰੀ ਦਿੱਲੀ ਕਹਿ ਰਹੀ ਹੈ, ਇਸ ਵਾਰ ਭਾਜਪਾ ਦੀ ਸਰਕਾਰ ਹੈ।
ਵੋਟਾਂ ਤੋਂ ਪਹਿਲਾਂ ਹੀ ਝਾੜੂ ਦੇ ਤਿਣਕੇ ਬਿਖਰ ਰਹੇ : PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਦਿੱਲੀ 'ਚ ਵੋਟਾਂ ਤੋਂ ਪਹਿਲਾਂ ਹੀ ਕਿਵੇਂ ਝਾੜੂ ਦੇ ਤਿਣਕੇ ਬਿਖਰ ਰਹੇ ਹਨ। ਆਗੂ ਪਾਰਟੀ ਛੱਡ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਲੋਕ 'ਆਪਦਾ' ਨੂੰ ਨਫਰਤ ਕਰਦੇ ਹਨ। ਦਿੱਲੀ ਦੇ ਲੋਕ ਦੇ ਗੁੱਸੇ ਤੋਂ ਆਪ ਪਾਰਟੀ ਇਸ ਗੁੱਸੇ ਤੋਂ ਇੰਨੀ ਡਰੀ ਹੋਈ ਹੈ ਕਿ ਉਹ ਹਰ ਘੰਟੇ ਝੂਠੇ ਐਲਾਨ ਕਰ ਰਹੀ ਹੈ।
ਹੁਣ ਗਲਤੀ ਨਾਲ ਵੀ ਇੱਥੇ 'ਆਪਦਾ' ਨਹੀਂ ਆਉਣੀ ਚਾਹੀਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਅਜਿਹੀ ਡਬਲ ਇੰਜਣ ਵਾਲੀ ਸਰਕਾਰ ਬਣਾਉਣੀ ਪਵੇਗੀ ਜੋ ਲੜਨ ਦੀ ਬਜਾਏ ਦਿੱਲੀ ਦੇ ਲੋਕਾਂ ਦੀ ਸੇਵਾ ਕਰੇਗੀ, ਜੋ ਬਹਾਨੇ ਬਣਾਉਣ ਦੀ ਬਜਾਏ ਦਿੱਲੀ ਨੂੰ ਸੁੰਦਰ ਬਣਾਉਣ 'ਚ ਊਰਜਾ ਲਗਾਵੇਗੀ। ਆਉਣ ਵਾਲੇ 5 ਸਾਲ ਲਈ ਕੇਂਦਰ ਵਿਚ ਭਾਜਪਾ ਦੀ ਸਥਾਈ ਸਰਕਾਰ ਬਣਾ ਲਈ ਹੈ। ਹੁਣ ਗਲਤੀ ਨਾਲ ਵੀ ਇੱਥੇ ਆਪਦਾ ਸਰਕਾਰ ਨਾ ਆਵੇ ਜੋ 5 ਸਾਲ ਹੋਰ ਬਰਬਾਦ ਕਰ ਦੇਵੇ।
ਆਪ ਪਾਰਟੀ ਨੇ ਇੱਥੇ 11 ਸਾਲ ਬਰਬਾਦ ਕੀਤੇ: PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿੱਲੀ ਦੀ ਆਪ ਪਾਰਟੀ ਨੇ ਇੱਥੇ 11 ਸਾਲ ਬਰਬਾਦ ਕੀਤੇ ਹਨ। ਮੈਂ ਦਿੱਲੀ ਦੇ ਹਰ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਨੂੰ ਸੂਬੇ ਵਿਚ ਤੁਹਾਡੀ ਸੇਵਾ ਕਰਨ ਦਾ ਮੌਕਾ ਦੇਣ। ਮੈਂ ਗਾਰੰਟੀ ਦਿੰਦਾ ਹਾਂ ਕਿ ਤੁਹਾਡੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸਮੱਸਿਆ ਨੂੰ ਹੱਲ ਕਰਨਾ ਔਖਾ ਹੈ।
ਬਿਲਡਰਾਂ ਨੇ ਸਵਾਮੀ ਫੰਡ-2 ਦੇ ਐਲਾਨ ਦੀ ਕੀਤੀ ਸ਼ਲਾਘਾ, ਬਜਟ ਨੂੰ ਉਮੀਦਾਂ ਤੋਂ ਘੱਟ ਦੱਸਿਆ
NEXT STORY