ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਗਵਾਨ ਬੁੱਧ ਦੇ ਪਵਿੱਤਰ ਪਿਪਰਹਵਾ ਅਵਸ਼ੇਸ਼ਾਂ (Piprahwa Relics) ਦੀ ਇਕ ਵਿਸ਼ਾਲ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਅਵਸ਼ੇਸ਼, ਜੋ ਕਿ 1898 'ਚ ਖੋਜੇ ਗਏ ਸਨ, ਲਗਭਗ ਸਵਾ ਸਦੀ (125 ਸਾਲ) ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਦੀ ਪਵਿੱਤਰ ਵਿਰਾਸਤ ਦੇ ਰੂਪ 'ਚ ਆਪਣੇ ਘਰ ਵਾਪਸ ਆਏ ਹਨ।
ਭਗਵਾਨ ਬੁੱਧ ਦੀ ਸਿੱਖਿਆ ਪੂਰੀ ਮਨੁੱਖਤਾ ਲਈ
ਬੋਧੀ ਵਿਦਵਾਨਾਂ ਅਤੇ ਡਿਪਲੋਮੈਟਾਂ ਦੀ ਮੌਜੂਦਗੀ 'ਚ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਦੁਆਰਾ ਦਿਖਾਇਆ ਗਿਆ ਗਿਆਨ ਅਤੇ ਮਾਰਗ ਸਾਰੀ ਮਨੁੱਖਤਾ ਲਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਲਈ ਇਹ ਪਵਿੱਤਰ ਅਵਸ਼ੇਸ਼ ਮਹਿਜ਼ ਪੁਰਾਤੱਤਵ ਵਸਤੂਆਂ ਨਹੀਂ ਹਨ, ਸਗੋਂ ਇਹ ਸਾਡੀ ਪੂਜਣਯੋਗ ਵਿਰਾਸਤ ਅਤੇ ਸੱਭਿਅਤਾ ਦਾ ਇਕ ਅਟੁੱਟ ਹਿੱਸਾ ਹਨ। ਪ੍ਰਧਾਨ ਮੰਤਰੀ ਅਨੁਸਾਰ ਭਗਵਾਨ ਬੁੱਧ ਸਾਰਿਆਂ ਦੇ ਹਨ ਅਤੇ ਉਹ ਸਮੂਹ ਲੋਕਾਂ ਨੂੰ ਇਕਜੁਟ ਕਰਦੇ ਹਨ।

ਗੋਦਰੇਜ ਗਰੁੱਪ ਦਾ ਕੀਤਾ ਧੰਨਵਾਦ
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਗੋਦਰੇਜ ਗਰੁੱਪ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਬੁੱਧ ਦੇ ਇਨ੍ਹਾਂ ਅਵਸ਼ੇਸ਼ਾਂ ਦੀ ਵਾਪਸੀ ਸੰਭਵ ਹੋ ਸਕੀ ਹੈ। ਸਰਕਾਰੀ ਬਿਆਨ ਅਨੁਸਾਰ, ਇਹ ਅਵਸ਼ੇਸ਼ ਭਗਵਾਨ ਬੁੱਧ ਨਾਲ ਸਿੱਧੇ ਤੌਰ 'ਤੇ ਜੁੜੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਸਰੋਤਾਂ 'ਚੋਂ ਇੱਕ ਹਨ।
ਪ੍ਰਾਚੀਨ ਕਪਿਲਵਸਤੂ ਨਾਲ ਸਬੰਧ ਪੁਰਾਤੱਤਵ
ਸਬੂਤਾਂ ਦੇ ਅਨੁਸਾਰ, ਪਿਪਰਹਵਾ ਵਾਲੀ ਥਾਂ ਦੀ ਪਛਾਣ ਪ੍ਰਾਚੀਨ ਕਪਿਲਵਸਤੂ ਵਜੋਂ ਕੀਤੀ ਗਈ ਹੈ। ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਭਗਵਾਨ ਬੁੱਧ ਨੇ ਸੰਨਿਆਸ ਧਾਰਨ ਕਰਨ ਤੋਂ ਪਹਿਲਾਂ ਆਪਣਾ ਮੁਢਲਾ ਜੀਵਨ ਬਿਤਾਇਆ ਸੀ। ਇਹ ਅਵਸ਼ੇਸ਼ ਸ਼ੁਰੂਆਤੀ ਬੁੱਧ ਧਰਮ ਦੇ ਅਧਿਐਨ 'ਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਜੀ ਰਾਮ ਜੀ’ ਅਤੇ ਇਸ ਦੇ ਵਿਰੋਧ ਦੇ ਮਾਇਨੇ
NEXT STORY