ਨੈਸ਼ਨਲ ਡੈਸਕ- ਸੰਸਦ ਦਾ ਸਰਦ ਰੁੱਤ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ ਹੋਈ, ਜਿਸ ਦਾ ਮਾਹੌਲ ਕਾਫ਼ੀ ਖੁਸ਼ਨੁਮਾ ਰਿਹਾ। ਇਹ ਮੀਟਿੰਗ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਬੁਲਾਈ ਗਈ ਸੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਿਰੋਧੀ ਧਿਰ ਦੀ ਅਗਵਾਈ ਕੀਤੀ।
ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਸਮਾਪਤ ਹੋ ਗਿਆ। ਇਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੇ ਪਾਰਟੀ ਨੇਤਾਵਾਂ ਅਤੇ ਸੰਸਦ ਮੈਂਬਰਾਂ ਨਾਲ ਆਪਣੇ ਚੈਂਬਰ 'ਚ ਮੀਟਿੰਗ ਕੀਤੀ। ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਅਤੇ ਵਿਰੋਧੀ ਧਿਰ ਦੇ ਕਈ ਦਿੱਗਜ ਨੇਤਾ ਮੌਜੂਦ ਰਹੇ।
ਚਾਹ ‘ਤੇ ਚਰਚਾ, ਸਿਆਸਤ ਤੋਂ ਪਰੇ ਨਜ਼ਰ ਆਇਆ ਸਾਂਝਾ ਰੂਪ
ਸਪੀਕਰ ਦੇ ਚੈਂਬਰ 'ਚ ਹੋਈ ਇਸ ਮੀਟਿੰਗ ਦੌਰਾਨ ਸੱਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚਾਹ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਜੋ ਖੁੱਲ੍ਹ ਕੇ ਠਹਾਕੇ ਲੱਗੇ, ਉਹ ਮੌਜੂਦਾ ਸਿਆਸੀ ਮਾਹੌਲ 'ਚ ਕਾਫ਼ੀ ਘੱਟ ਹੀ ਵੇਖਣ ਨੂੰ ਮਿਲਦੇ ਹਨ। ਠਹਾਕੇ ਲਗਾਉਣ ਵਾਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਸ਼ਾਮਲ ਸਨ। ਭਾਵੇਂ ਮੀਟਿੰਗ ਦੇ ਪੂਰੇ ਏਜੰਡੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਹ ਮੀਟਿੰਗ ਬਿਨਾਂ ਕਿਸੇ ਤਣਾਅ ਜਾਂ ਹੰਗਾਮੇ ਦੇ ਸੁਖਦਾਈ ਮਾਹੌਲ 'ਚ ਹੋਈ।
ਸੰਸਦ ਵੱਲੋਂ ਕਈ ਮਹੱਤਵਪੂਰਨ ਬਿੱਲ ਪਾਸ
ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਮੋਦੀ ਜੋਰਡਨ, ਇਥੀਓਪੀਆ ਅਤੇ ਓਮਾਨ ਦੇ ਦੌਰੇ ਤੋਂ ਵਾਪਸ ਆਏ ਹਨ। ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਨੇ ਕਈ ਅਹਿਮ ਬਿੱਲਾਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ 'ਚ ਮਨਰੇਗਾ ਦੀ ਥਾਂ ਲਿਆਂਦਾ ਗਿਆ ‘ਵਿਕਸਿਤ ਭਾਰਤ ਜੀ ਰਾਮ ਜੀ ਬਿੱਲ’, ਨਿਊਕਲੀਅਰ ਸੈਕਟਰ ਨਾਲ ਜੁੜਿਆ ਮਹੱਤਵਪੂਰਨ ‘ਸ਼ਾਂਤੀ (SHANTI) ਬਿੱਲ 2025’ ਅਤੇ ਇੰਸ਼ੋਰੈਂਸ ਸੈਕਟਰ 'ਚ 100 ਫੀਸਦੀ ਵਿਦੇਸ਼ੀ ਸਿੱਧੇ ਨਿਵੇਸ਼ (FDI) ਨੂੰ ਮਨਜ਼ੂਰੀ ਦੇਣ ਵਾਲਾ ਬਿੱਲ ਸ਼ਾਮਲ ਹੈ।
ਡਲਹੌਜ਼ੀ 'ਚ ਵਾਪਰੀ ਘਟਨਾ, ਪਹਾੜੀ ਤੋਂ ਫਿਸਲੀ ਸੈਲਾਨੀਆਂ ਨਾਲ ਭਰੀ ਗੱਡੀ, ਮਾਰੀਆਂ ਛਾਲਾਂ, ਫਿਰ... (ਵੀਡੀਓ)
NEXT STORY