ਨੈਸ਼ਨਲ ਡੈਸਕ- ਦੇਸ਼ ਦੇ ਪ੍ਰਮੁੱਖ ਦਲਿਤ ਨੇਤਾਵਾਂ 'ਚੋਂ ਇਕ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਮਰਹੂਮ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਮ੍ਰਿਤਕ ਦੇਹ ਨੂੰ ਸ਼ੁੱਕਰਵਾਰ ਅੰਤਿਮ ਦਰਸ਼ਨਾਂ ਲਈ ਦਿੱਲੀ ਉਨ੍ਹਾਂ ਦੇ ਘਰ ਜਨਪਥ ਲਿਆਂਦੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰਾਮਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਨੂੰ ਵੀ ਹਮਦਰਦੀ ਦਿੱਤੀ। ਚਿਰਾਗ ਪਾਸਵਾਨ ਦੀਆਂ ਇਸ ਦੌਰਾਨ ਅੱਖਾਂ ਨਮ ਸਨ। ਉੱਥੇ ਹੀ ਪੀ.ਐੱਮ. ਮੋਦੀ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਕੇਂਦਰੀ ਮੰਤਰੀ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਦੱਸਣਯੋਗ ਹੈ ਕਿ ਦੁਪਹਿਰ ਬਾਅਦ ਕੇਂਦਰੀ ਮੰਤਰੀ ਦਾ ਮ੍ਰਿਤਕ ਦੇਹ 2 ਵਜੇ ਪਟਨਾ ਲਿਆਂਦੀ ਜਾਵੇਗੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਏਅਰਪੋਰਟ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਦੇਸ਼ ਦਫ਼ਤਰ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਤੋਂ ਬਾਅਦ ਮਰਹੂਮ ਨੇਤਾ ਦੀ ਮ੍ਰਿਤਕ ਦੇਹ ਨੂੰ ਪਟਨਾ ਲੋਜਪਾ ਦਫ਼ਤਰ ਤੋਂ ਵਿਧਾਨ ਸਭਾ ਲਿਆਂਦਾ ਜਾਵੇਗਾ। ਸ਼ਨੀਵਾਰ ਯਾਨੀ 10 ਅਕਤੂਬਰ ਨੂੰ ਰਾਮਵਿਲਾਸ ਪਾਸਵਾਨ ਦਾ ਪਟਨਾ 'ਚ ਅੰਤਿਮ ਸੰਸਕਾਰ ਹੋਵੇਗਾ।
ਦੇਸ਼ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 69 ਲੱਖ ਦੇ ਪਾਰ
NEXT STORY