ਨਵੀਂ ਦਿੱਲੀ— ਪ੍ਰਸ਼ਾਂਤ ਕਿਸ਼ੋਰ ਨਾਲ ਜੁੜੇ ਸੰਗਠਨ ਆਈ-ਪੀ. ਏ. ਸੀ. ਵਲੋਂ ਕਰਵਾਏ ਗਏ ਸਰਵੇਖਣ ਵਿਚ 48 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਸੰਦ ਦਾ ਨੇਤਾ ਮੰਨਦੇ ਹੋਏ ਉਨ੍ਹਾਂ ਦੀ ਅਗਵਾਈ ਵਿਚ ਵਿਸ਼ਵਾਸ ਜਤਾਇਆ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਮਾਮਲੇ ਵਿਚ ਦੂਸਰੇ ਸਥਾਨ 'ਤੇ ਹਨ ਪਰ ਉਨ੍ਹਾਂ ਨੂੰ ਸਰਵੇਖਣ ਵਿਚ ਸਿਰਫ 11 ਫੀਸਦੀ ਲੋਕਾਂ ਨੇ ਹੀ ਆਪਣਾ ਨੇਤਾ ਮੰਨਿਆ ਹੈ। ਇਸ ਸਰਵੇਖਣ ਵਿਚ 57 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਹਨ। ਸਰਵੇਖਣ ਵਿਚ ਸ਼ਾਮਲ 48 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਅਜੇ ਵੀ ਉਨ੍ਹਾਂ ਦੀ ਪਹਿਲੀ ਪਸੰਦ ਹਨ। ਮੋਦੀ ਹੀ ਅਜਿਹੇ ਨੇਤਾ ਹਨ ਜੋ 'ਦੇਸ਼ ਦੇ ਏਜੰਡੇ' ਨੂੰ ਅੱਗੇ ਲਿਜਾ ਸਕਦੇ ਸਨ। ਸਰਵੇਖਣ ਵਿਚ ਸ਼ਾਮਲ ਲੋਕ ਅਭਿਨੇਤਾ ਅਕਸ਼ੈ ਕੁਮਾਰ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ, ਯੋਗਗੁਰੂ ਬਾਬਾ ਰਾਮਦੇਵ ਅਤੇ ਪੱਤਰਕਾਰ ਰਵੀਸ਼ ਕੁਮਾਰ ਨੂੰ ਰਾਜਨੀਤੀ 'ਚ ਦੇਖਣਾ ਚਾਹੁੰਦੇ ਹਨ। ਆਈ-ਪੀ. ਏ. ਸੀ. ਨੇ ਸਰਵੇਖਣ ਵਿਚ ਸ਼ਾਮਲ ਲੋਕਾਂ ਨੂੰ 923 ਨੇਤਾਵਾਂ ਬਾਰੇ ਆਪਣੀ ਪਸੰਦ ਜ਼ਾਹਿਰ ਕਰਨ ਲਈ ਕਿਹਾ ਸੀ।
ਮੋਦੀ ਅਤੇ ਰਾਹੁਲ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 9.3 ਫੀਸਦੀ ਵੋਟਾਂ ਨਾਲ ਤੀਸਰੇ ਸਥਾਨ 'ਤੇ ਹਨ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ 7 ਫੀਸਦੀ ਵੋਟਾਂ ਦੇ ਨਾਲ ਚੌਥੇ ਸਥਾਨ 'ਤੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 4.2 ਫੀਸਦੀ ਵੋਟਾਂ ਨਾਲ ਪੰਜਵੇਂ ਅਤੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ 3.1 ਫੀਸਦੀ ਵੋਟਾਂ ਨਾਲ ਛੇਵੇਂ ਸਥਾਨ 'ਤੇ ਹਨ।
ਕੇਂਦਰੀ ਬਲਾਂ, ਵਿਸ਼ੇਸ਼ ਪੁਲਸ ਇਕਾਈਆਂ ਨੂੰ 36000 ਆਧੁਨਿਕ ਏ. ਕੇ. ਰਾਈਫਲਾਂ ਮਿਲੀਆਂ
NEXT STORY