ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ਾਮਦੇਵ ਰਾਏ ਚੌਧਰੀ ਦੇ ਦਿਹਾਂਤ 'ਤੇ ਸੋਗ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਜਾਣਾ ਕਾਸ਼ੀ ਦੇ ਨਾਲ ਹੀ ਪੂਰੇ ਰਾਜਨੀਤਕ ਜਗਤ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਸ਼ਹਿਰ ਦੱਖਣ ਤੋਂ ਲਗਾਤਾਰ 7 ਵਾਰ ਵਿਧਾਇਕ ਰਹਿ ਚੁੱਕੇ ਚੌਧਰੀ ਦਾ ਮੰਗਲਵਾਰ ਦੀ ਸਵੇਰ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ।
ਇਹ ਵੀ ਪੜ੍ਹੋ : ਭਾਜਪਾ ਦੇ ਸੀਨੀਅਰ ਆਗੂ ਦਾ ਹੋਇਆ ਦਿਹਾਂਤ
ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਜਨਸੇਵਾ 'ਚ ਪੂਰਾ ਜੀਵਨ ਸਮਰਪਿਤ ਰਹੇ ਭਾਜਪਾ ਦੇ ਸੀਨੀਅਰ ਨੇਤਾ ਸ਼ਾਮਦੇਵ ਰਾਏ ਚੌਧਰੀ ਜੀ ਦੇ ਦਿਹਾਂਤ ਨਾਲ ਬੇਹੱਦ ਦੁਖ ਹੋਇਆ ਹੈ। ਸਨੇਹ ਭਾਵ ਨਾਲ ਅਸੀਂ ਸਾਰੇ ਉਨ੍ਹਾਂ ਨੂੰ 'ਦਾਦਾ' ਕਹਿੰਦੇ ਸਨ।'' ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਨੇ ਨਾ ਸਿਰਫ਼ ਸੰਗਠਨ ਨੂੰ ਸੰਵਾਰਨ 'ਚ ਅਹਿਮ ਯੋਗਦਾਨ ਦਿੱਤਾ ਸਗੋਂ ਕਾਸ਼ੀ ਦੇ ਵਿਕਾਸ ਲਈ ਵੀ ਉਹ ਪੂਰੇ ਸਮਰਪਣ ਨਾਲ ਜੁਟੇ ਰਹੇ। ਉਨ੍ਹਾਂ ਦਾ ਜਾਣਾ ਕਾਸ਼ੀ ਦੇ ਨਾਲ-ਨਾਲ ਪੂਰੇ ਰਾਜਨੀਤਕ ਜਗਤ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋਗ ਦੀ ਇਸ ਘੜੀ 'ਚ ਈਸ਼ਵਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਮਰਥਕਾਂ ਨੂੰ ਸੰਬਲ ਪ੍ਰਦਾਨ ਕਰੇ।'' ਚੌਧਰੀ ਕੁਝ ਦਿਨਾਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਪਿਛਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਹਾਲ ਪੁੱਛਿਆ ਸੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਆਪਣੇ ਵਾਰਾਣਸੀ ਦੌਰੇ ਦੌਰਾਨ ਚੌਧਰੀ ਨੂੰ ਦੇਖਣ ਹਸਪਤਾਲ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਵਿਧਾਨ ਨੂੰ ਬਚਾਉਣਾ ਸਾਰਿਆਂ ਦਾ ਕਰਤੱਵ : ਵਿਨੇਸ਼ ਫੋਗਾਟ
NEXT STORY