ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ 'ਚ ਤਿੰਨ ਅਕਤੂਬਰ ਨੂੰ ਮਹੱਤਵਪੂਰਨ ਅਟਲ ਸੁਰੰਗ ਰੋਹਤਾਂਗ ਦਾ ਉਦਘਾਟਨ ਕਰਨ ਤੋਂ ਬਾਅਦ ਸੂਬੇ 'ਚ 2 ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਰੋਹ 'ਚ ਕੋਵਿਡ-19 ਨਾਲ ਜੁੜੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮਨਾਲੀ-ਲੇਹ ਰਾਸ਼ਟਰੀ 'ਤੇ ਬਣੀ ਸੁਰੰਗ ਦਾ ਉਦਘਾਟਨ ਕਰਨਗੇ। ਇਹ ਸਮੁੰਦਰ ਕਿਨਾਰੇ 10,000 ਫੁੱਟ ਦੀ ਉੱਚਾਈ 'ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਉਨ੍ਹਾਂ ਨੇ ਦੱਸਿਆ ਕਿ ਚੀਨ-ਭਾਰਤ ਸਰਹੱਦ 'ਤੇ ਲੱਦਾਖ 'ਚ ਜਾਰੀ ਗਤੀਰੋਧ ਦੇ ਮੱਦੇਨਜ਼ਰ ਅਟਲ ਸੁਰੰਗ ਦਾ ਉਦਘਾਟਨ ਰਣਨੀਤਕ ਰੂਪ ਨਾਲ ਮਹੱਤਵਪੂਰਨ ਹੈ।
ਸੁਰੰਗ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਮੋਦੀ 3 ਅਕਤੂਬਰ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਸਥਿਤ ਸੈਂਟਰ ਫਾਰ ਸਨੋ ਐਂਡ ਐਵਲਾਂਚ ਸਟਡੀ ਇਸਟੈਬਲਿਸ਼ਮੈਂਟ (ਐੱਸ.ਏ.ਐੱਸ.ਈ.) ਦੇ ਹੈਲੀਪੈਡ 'ਤੇ ਸਵੇਰੇ 9.15 ਵਜੇ ਉਤਰਨਗੇ। ਉਹ 10 ਮਿੰਟ ਲਈ ਸੀਮਾ ਸੜਕ ਸੰਗਠਨ ਦੇ ਮਹਿਮਾਨ ਘਰ 'ਚ ਰੁਕਣਗੇ ਅਤੇ ਉੱਥੇ ਸੰਗਠਨ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ। ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ 9.2 ਕਿਲੋਮੀਟਰ ਲੰਬੀ ਇਸ ਸੁਰੰਗ ਦਾ ਉਦਘਾਟਨ ਸਵੇਰੇ 10 ਵਜੇ ਤੋਂ 11.45 ਦਰਮਿਆਨ, ਮਨਾਲੀ 'ਚ ਉਸ ਦੇ ਦੱਖਣੀ ਸਿਰੇ ਤੋਂ ਕਰਨਗੇ। ਇੱਥੋਂ ਉਹ ਲਾਹੌਲ-ਸਪੀਤੀ ਦੇ ਲਾਹੌਲ ਘਾਟੀ 'ਚ ਸਥਿਤ ਸੁਰੰਗ ਦੇ ਉੱਤਰੀ ਛੋਰ ਤੱਕ ਯਾਤਰਾ ਕਰਨਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਲਾਹੌਲ ਘਾਟੀ 'ਚ ਪ੍ਰਧਾਨ ਮੰਤਰੀ ਹਿਮਾਚਲ ਸੜਕ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਉਨ੍ਹਾਂ ਨੂੰ ਸੁਰੰਗ ਦੇ ਮਨਾਲੀ ਸਥਿਤ ਉੱਤਰੀ ਛੋਰ ਲਈ ਰਵਾਨਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਫਿਰ ਪ੍ਰਧਾਨ ਮੰਤਰੀ ਲਾਹੌਲ ਦੇ ਸਿਸੁ 'ਚ ਕਰੀਬ 200 ਲੋਕਾਂ ਦੀ ਇਕ ਸਭਾ ਨੂੰ ਸੰਬੋਧਨ ਕਰਨਗੇ। ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੱਖਣੀ ਛੋਰ 'ਤੇ ਆ ਕੇ ਮਨਾਲੀ ਦੇ ਸੋਲਾਂਗ ਨਾਲਾ ਕੋਲ 200 ਲੋਕਾਂ ਦੀ ਇਕ ਹੋਰ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਐੱਸ.ਏ.ਐੱਸ.ਈ. ਦੇ ਹੈਲੀਪੈਡ ਤੋਂ ਕਰੀਬ 2.20 ਵਜੇ ਵਾਪਸ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਸੁਰੰਗ ਦੇ ਨਿਰਮਾਣ 'ਚ ਕਰੀਬ 3,300 ਕਰੋੜ ਰੁਪਏ ਦਾ ਖਰਚ ਆਇਆ ਹੈ।
ਝੇਲੱਮ ਨਦੀ 'ਚ ਡੁੱਬੀ ਬੱਚੀ ਦੀ ਲਾਸ਼ 103 ਦਿਨਾਂ ਬਾਅਦ ਖ਼ਰਾਬ ਹਾਲਤ 'ਚ ਹੋਈ ਬਰਾਮਦ
NEXT STORY