ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਪਰੇਸ਼ਨ ਸਿੰਦੂਰ 'ਤੇ ਦਿੱਤੇ ਭਾਸ਼ਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਦੇ ਯਤਨਾਂ 'ਤੇ ਕੇਂਦ੍ਰਿਤ ਸੀ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਕਿਹਾ,"ਲੋਕ ਸਭਾ 'ਚ ਇਸ ਸ਼ਾਨਦਾਰ ਭਾਸ਼ਣ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਆਪਰੇਸ਼ਨ ਸਿੰਦੂਰ ਅਤੇ ਆਪਰੇਸ਼ਨ ਮਹਾਦੇਵ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਾਇਰ ਅੱਤਵਾਦੀਆਂ ਨੂੰ ਖਤਮ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।''

ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਦਾ ਸੰਬੋਧਨ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਦਿਸ਼ਆ 'ਚ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਵੀ ਕੇਂਦ੍ਰਿਤ ਹੈ।'' ਸ਼ਾਹ ਨੇ ਸੰਸਦ ਦੇ ਹੇਠਲੇ ਸਦਨ 'ਚ ਕਿਹਾ ਕਿ ਪਹਿਲਗਾਮ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਤਿੰਨ ਅੱਤਵਾਦੀਆਂ ਨੂੰ ਸ਼੍ਰੀਨਗਰ ਕੋਲ ਫ਼ੌਜ, ਸੀਆਰਪੀਐੱਫ (ਕੇਂਦਰੀ ਰਿਜ਼ਰਵ ਪੁਲਸ ਫ਼ੋਰਸ) ਅਤੇ ਜੰਮੂ ਕਸ਼ਮੀਰ ਪੁਲਸ ਦੀ ਸੰਯੁਕਤ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਨੇ ਮਾਰ ਸੁੱਟਿਆ ਹੈ। ਆਪਰੇਸ਼ਨ ਸਿੰਦੂਰ 'ਤੇ ਵਿਸ਼ੇਸ਼ ਚਰਚਾ 'ਚ ਹਿੱਸਾ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ ਸੋਮਵਾਰ ਨੂੰ ਆਪਰੇਸ਼ਨ ਮਹਾਦੇਵ ਦੇ ਅਧੀਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ। ਉਨ੍ਹਾਂ ਦੀ ਪਛਾਣ ਸੁਲੇਮਾਨ ਉਰਫ਼ ਫੈਜ਼ਲ, ਅਫ਼ਗਾਨੀ ਅਤੇ ਜ਼ਿਬਰਾਨ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਜਿਆ ਗਿਆ ਨਵਾਂ ਇਤਿਹਾਸ! ਦੁਨੀਆ ਦੇ Top 5 ਸ਼ਹਿਰਾਂ 'ਚ ਭਾਰਤ ਦਾ ਇਹ ਸ਼ਹਿਰ ਵੀ ਸ਼ਾਮਲ
NEXT STORY