ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ 'ਚ ‘ਸੈਮੀਕਾਨ ਇੰਡੀਆ 2025’ ਕਾਨਫਰੰਸ ਦਾ ਉਦਘਾਟਨ ਕੀਤਾ। ਤਿੰਨ ਦਿਨ ਚੱਲਣ ਵਾਲਾ ਇਹ ਸਮਾਗਮ ਭਾਰਤ 'ਚ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਇਕੋਸਿਸਟਮ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਹੋਵੇਗਾ। ਇਸ ਮੌਕੇ ‘ਤੇ ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਪੀਐੱਮ ਮੋਦੀ ਨੂੰ ਦੇਸ਼ 'ਚ ਤਿਆਰ ਕੀਤੀ ਗਈ ਪਹਿਲੀ ਚਿਪ ‘ਵਿਕਰਮ’ ਭੇਂਟ ਕੀਤੀ।
ਇਸਰੋ ਵਲੋਂ ਤਿਆਰ ਕੀਤਾ ਗਿਆ ‘ਵਿਕਰਮ’
‘ਵਿਕਰਮ’ ਇਕ 32-ਬਿਟ ਮਾਈਕ੍ਰੋਪ੍ਰੋਸੈਸਰ ਹੈ, ਜਿਸ ਦਾ ਪੂਰਾ ਨਿਰਮਾਣ ਭਾਰਤ ਦੀ ਪੁਲਾੜ ਏਜੰਸੀ ISRO ਦੇ ਸੈਮੀਕੰਡਕਟਰ ਲੈਬ 'ਚ ਕੀਤਾ ਗਿਆ ਹੈ। ਇਹ ਚਿਪ ਖਾਸ ਤੌਰ ‘ਤੇ ਸਪੇਸ ਲਾਂਚ ਵਾਹਨਾਂ ਦੀਆਂ ਸਭ ਤੋਂ ਕਠਿਨ ਸਥਿਤੀਆਂ 'ਚ ਵੀ ਬੇਮਿਸਾਲ ਤਰੀਕੇ ਨਾਲ ਕੰਮ ਕਰਨ ਸਮਰੱਥ ਹੈ। ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਵਿਕਰਮ ਦੇ ਨਾਲ-ਨਾਲ ਹੋਰ ਕਈ ਕਿਸਮਾਂ ਦੇ ਚਿਪ ਵੀ ਵਿਕਸਿਤ ਹੋ ਰਹੇ ਹਨ, ਜੋ ਵੱਖ-ਵੱਖ ਕੰਪਨੀਆਂ ਦੇ ਮਨਜ਼ੂਰਸ਼ੁਦਾ ਪ੍ਰਾਜੈਕਟਾਂ ਦਾ ਹਿੱਸਾ ਹਨ।
'ਛੋਟੇ ਚਿਪ 'ਚ ਹੈ 21ਵੀਂ ਸਦੀ ਦੀ ਸ਼ਕਤੀ' : ਪੀਐਮ ਮੋਦੀ
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ ਅਤੇ ਸੈਮੀਕੰਡਕਟਰ ਖੇਤਰ 'ਚ ਭਾਰਤ ਨਾਲ ਭਵਿੱਖ ਬਣਾਉਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੀ ਸ਼ਕਤੀ ਇਸ ਛੋਟੀ ਜਿਹੀ ਚਿਪ 'ਚ ਹੈ। ਮੋਦੀ ਨੇ ਇਹ ਵੀ ਦੱਸਿਆ ਕਿ ਭਾਰਤ ਤੇਜ਼ੀ ਨਾਲ ਸੈਮੀਕੰਡਕਟਰ ਸੈਕਟਰ 'ਚ ਅੱਗੇ ਵਧ ਰਿਹਾ ਹੈ ਅਤੇ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ।
1.5 ਲੱਖ ਕਰੋੜ ਰੁਪਏ ਦਾ ਨਿਵੇਸ਼
ਪੀਐਮ ਮੋਦੀ ਨੇ ਯਾਦ ਦਿਵਾਇਆ ਕਿ 2021 'ਚ ਸੈਮੀਕਾਨ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। 2023 'ਚ ਪਹਿਲਾ ਸੈਮੀਕੰਡਕਟਰ ਪਲਾਂਟ ਮਨਜ਼ੂਰ ਹੋਇਆ। 2024 'ਚ ਵਧੇਰੇ ਪਲਾਂਟਾਂ ਨੂੰ ਹਰੀ ਝੰਡੀ ਦਿੱਤੀ ਗਈ। 2025 'ਚ ਪੰਜ ਹੋਰ ਨਵੇਂ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਹੁਣ ਤੱਕ ਕੁੱਲ 10 ਪ੍ਰਾਜੈਕਟਾਂ 'ਚ 1.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਰਿਹਾ ਹੈ, ਜੋ ਭਾਰਤ ‘ਤੇ ਵਿਸ਼ਵਾਸ ਦੀ ਮਜ਼ਬੂਤ ਨਿਸ਼ਾਨੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣੇਸ਼ ਵਿਸਰਜਨ ਦੌਰਾਨ ਲੋਕਾਂ 'ਤੇ ਚੜ੍ਹਾ 'ਤੀ ਬੋਲੈਰੇ ਗੱਡੀ, ਪੈ ਗਿਆ ਚੀਕ-ਚਿਹਾੜਾ, 3 ਦੀ ਮੌਤ
NEXT STORY