ਜਸ਼ਪੁਰ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਬਗੀਚਾ ਵਿੱਚ ਗਣੇਸ਼ ਵਿਸਰਜਨ ਦੌਰਾਨ ਕੱਢੇ ਜਾ ਰਹੇ ਜਲੂਸ ਵਿਚ ਉਸ ਸਮੇਂ ਚੀਕ-ਚਿਹਾੜਾ ਮੱਚ ਗਿਆ, ਜਦੋਂ ਜਲੂਸ ਵਿਚ ਮੌਜੂਦ ਲੋਕਾਂ 'ਤੇ ਤੇਜ਼ ਰਫ਼ਤਾਰ ਬੋਲੈਰੇ ਗੱਡੀ ਚੜ੍ਹਾ 'ਤੀ। ਇਸ ਘਟਨਾ ਦੌਰਾਨ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 22 ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਦੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਗਵਾਹ ਕੇਸ਼ਵ ਯਾਦਵ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੋਲੈਰੋ ਰਾਏਕੇਰਾ ਤੋਂ ਆ ਰਹੀ ਸੀ। ਵਿਸਰਜਨ ਜਲੂਸ ਵਿੱਚ ਲਗਭਗ 150 ਲੋਕ ਸ਼ਾਮਲ ਸਨ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਇਹ ਹਾਦਸਾ ਮੰਗਲਵਾਰ ਦੇਰ ਰਾਤ 12 ਵਜੇ ਦੇ ਕਰੀਬ ਜ਼ਿਲ੍ਹੇ ਦੇ ਬਗੀਚਾ ਥਾਣਾ ਖੇਤਰ ਅਧੀਨ ਬਗੀਚਾ ਚਰਾਈਦੰਡ ਸਟੇਟ ਹਾਈਵੇਅ 'ਤੇ ਵਾਪਰਿਆ, ਜਿੱਥੇ ਬਗੀਚਾ-ਚਰੀਦੰਡ ਸਟੇਟ ਹਾਈਵੇਅ ਤੋਂ ਲੰਘ ਰਹੀ ਇੱਕ ਬੋਲੈਰੋ ਬੇਕਾਬੂ ਹੋ ਗਈ ਅਤੇ ਉਸ ਨੇ ਸ਼ਰਧਾਲੂਆਂ ਦੀ ਭੀੜ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਗੁੱਸੇ ਵਿੱਚ ਆਈ ਭੀੜ ਨੇ ਮੌਕੇ 'ਤੇ ਡਰਾਈਵਰ ਦੀ ਕੁੱਟਮਾਰ ਕੀਤੀ, ਜਦੋਂ ਕਿ ਬੋਲੈਰੋ ਵਿੱਚ ਸਵਾਰ ਹੋਰ ਲੋਕ ਮੌਕੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਉਪ ਪ੍ਰਧਾਨ ਅਰਵਿੰਦ ਗੁਪਤਾ, ਜਨ ਪ੍ਰਤੀਨਿਧੀ ਸ਼ੰਕਰ ਗੁਪਤਾ ਅਤੇ ਬਗੀਚਾ ਦੇ ਐਸਡੀਓਪੀ ਦਿਲੀਪ ਕੋਸਲੇ ਪੁਲਸ ਟੀਮ ਦੇ ਨਾਲ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: 7 ਸਤੰਬਰ ਤੱਕ ਪਵੇਗਾ ਭਾਰੀ ਮੀਂਹ! ਤਬਾਹੀ ਨੂੰ ਲੈ ਕੇ IMD ਵਲੋਂ ਅਲਰਟ ਜਾਰੀ
ਕੁਝ ਜ਼ਖਮੀਆਂ ਨੂੰ ਪਿੰਡ ਦੇ ਹੋਰ ਲੋਕਾਂ ਨੇ ਆਪਣੀ ਸਹੂਲਤ ਅਨੁਸਾਰ ਇਲਾਜ ਲਈ ਭੇਜਿਆ। ਜ਼ਖਮੀਆਂ ਨੂੰ ਤੁਰੰਤ 108 ਦੀ ਮਦਦ ਨਾਲ ਬਗੀਚਾ ਹਸਪਤਾਲ ਲਿਆਂਦਾ ਗਿਆ। ਦੇਰ ਰਾਤ 1 ਵਜੇ ਐਸਐਸਪੀ ਸ਼ਸ਼ੀ ਮੋਹਨ ਸਿੰਘ ਵੀ ਹਸਪਤਾਲ ਪਹੁੰਚੇ, ਜਿਹਨਾਂ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਲਗਭਗ 25 ਤੋਂ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਕਿਹਾ ਕਿ ਮ੍ਰਿਤਕਾਂ ਵਿੱਚ ਅਰਵਿੰਦ (19), ਵਿਪਿਨ ਕੁਮਾਰ ਪ੍ਰਜਾਪਤੀ (17) ਅਤੇ ਖਿਰਵਤੀ ਯਾਦਵ (32) ਸ਼ਾਮਲ ਹਨ, ਜਿਨ੍ਹਾਂ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 4 ਸਤੰਬਰ ਨੂੰ ਬੰਦ ਦਾ ਐਲਾਨ!
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਫਕੀਰ ਯਾਦਵ, ਨੀਲੂ ਯਾਦਵ, ਨਿਰੰਜਨ ਰਾਮ ਪਿਤਾ ਅਰਜੁਨ ਰਾਮ, ਸੰਦੀਪ ਯਾਦਵ ਨਰਾਇਣ, ਦੇਵੰਤੀ, ਗੁਲਾਪੀ ਬਾਈ, ਯਹੂਸੂ ਲਾਕੜਾ, ਸੰਤੋਸ਼ ਪ੍ਰਜਾਪਤੀ, ਹੇਮੰਤ ਯਾਦਵ, ਉਮਾ ਯਾਦਵ, ਭੁਵਨੇਸ਼ਵਰੀ ਯਾਦਵ, ਚੰਦਾ ਬਾਈ, ਪਿੰਕੀ, ਲੀਲਾਵਤੀ ਪ੍ਰਜਾਪਤੀ, ਦਮਰੁਧਰ ਯਾਦਵ, ਗਾਇਤਰੀ ਯਾਦਵ, ਆਰਤੀ ਯਾਦਵ, ਪਰਮਾਨੰਦ ਯਾਦਵ, ਅਭਿਮਨਿਊ, ਹੇਮਾਨੰਦ ਅਤੇ ਡਰਾਈਵਰ ਸੁਖਸਾਗਰ ਆਦਿ ਵਜੋਂ ਹੋਈ ਹੈ। ਇਹਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਮਿਲਣ ਲੱਗਾ Work From Home! ਕੰਪਨੀਆਂ ਨੇ ਲੈ ਲਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਸ ਉਤਪਾਦ 'ਤੇ 200% ਟੈਰਿਫ ਲਾਉਣ ਦੀ ਤਿਆਰੀ ’ਚ ਅਮਰੀਕਾ, ਕੀਮਤਾਂ ’ਚ ਵਾਧਾ ਅਤੇ ਸਪਲਾਈ ਘੱਟ ਹੋਣ ਦਾ ਖ਼ਤਰਾ
NEXT STORY