ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਮਮਲਾਪੁਰਮ ਬੀਚ 'ਤੇ ਸਵੇਰ ਦੀ ਸੈਰ ਦੌਰਾਨ ਉੱਥੇ ਪਿਆ ਪਲਾਸਟਿਕ ਕੂੜਾ, ਪਾਣੀ ਦੀਆਂ ਬੋਤਲਾਂ ਅਤੇ ਦੂਜੇ ਕਿਸਮ ਦਾ ਕੂੜਾ ਚੁੱਕਦੇ ਹੋਏ ਦੇਖਿਆ ਗਿਆ। ਇਸ ਦੌਰਾਨ ਪੀ. ਐੱਮ. ਮੋਦੀ ਦੇ ਇਕ ਹੱਥ 'ਚ ਤਾਂ ਕੂੜੇ ਦਾ ਲਿਫਾਫਾ ਸੀ ਤਾਂ ਦੂਜੇ ਹੱਥ ਵਿਚ ਵੀ ਉਨ੍ਹਾਂ ਨੇ ਕੁਝ ਫੜਿਆ ਹੋਇਆ ਸੀ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਆਖਰਕਾਰ ਮੋਦੀ ਨੇ ਐਤਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਦੂਜੇ ਹੱਥ ਵਿਚ ਕੀ ਫੜਿਆ ਸੀ। ਮੋਦੀ ਨੇ ਟਵਿੱਟਰ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਤੁਹਾਡੇ ਵਿਚੋਂ ਕਈ ਲੋਕਾਂ ਨੇ ਮੈਨੂੰ ਪੁੱਛਿਆ ਸੀ ਕਿ ਮਮਲਾਪੁਰਮ ਬੀਚ 'ਤੇ ਘੁੰਮਦੇ ਹੋਏ ਮੇਰੇ ਹੱਥ 'ਚ ਕੀ ਚੀਜ਼ ਸੀ, ਇਹ ਐਕਿਊਪ੍ਰੈੱਸ਼ਰ ਰੋਲਰ ਹੈ, ਜੋ ਕਿ ਸਿਹਤਮੰਦ ਬਣਾ ਕੇ ਰੱਖਣ 'ਚ ਕਾਫੀ ਮਦਦਗਾਰ ਹੁੰਦਾ ਹੈ।
ਕੀ ਹੈ ਐਕਿਊਪ੍ਰੈੱਸ਼ਰ ਥੈਰੇਪੀ—
ਐਕਿਊਪ੍ਰੈੱਸ਼ਰ ਥੈਰੇਪੀ 'ਚ ਪ੍ਰੈੱਸ਼ਰ ਪੁਆਇੰਟ ਅਤੇ ਉਸ ਵਿਚਾਲੇ ਉਂਗਲੀਆਂ ਨੂੰ ਹੌਲੀ-ਹੌਲੀ ਦਬਾਇਆ ਜਾਂਦਾ ਹੈ, ਜਿਸ ਨਾਲ ਐਕਿਊਪ੍ਰੈੱਸ਼ਰ ਪੁਆਇੰਟ ਉਤੇਜਿਤ ਹੁੰਦੇ ਹਨ ਅਤੇ ਤਣਾਅ ਘੱਟ ਹੁੰਦਾ ਹੈ। ਇਸ ਐਕਿਊਪ੍ਰੈੱਸ਼ਰ ਥੈਰੇਪੀ ਤੋਂ ਮਿਲੀ ਰਾਹਤ ਦਿਨ ਭਰ ਤਾਜ਼ਗੀ ਦਾ ਅਹਿਸਾਸ ਕਰਾਉਂਦੀ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮੋਦੀ ਨੇ ਟਵਿੱਟਰ 'ਤੇ 3 ਮਿੰਟ ਦਾ ਇਕ ਵੀਡੀਓ ਜਾਰੀ ਕੀਤਾ, ਜਿਸ ਵਿਚ ਉਹ ਬੀਚ 'ਤੇ ਕੂੜਾ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ ਨੂੰ ਸਾਫ-ਸੁਥਰਾ ਅਤੇ ਸੁੰਦਰ ਰੱਖਿਆ ਜਾਵੇ। ਮੋਦੀ ਨੇ ਕਿਹਾ ਅਸੀਂ ਯਕੀਨੀ ਕਰੀਏ ਕਿ ਸਾਡੇ ਜਨਤਕ ਥਾਂ ਸਾਫ ਰਹਿਣ।
ਹਰਿਆਣਾ 'ਚ ਭਾਜਪਾ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ
NEXT STORY