ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਸੀਨੀਅਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਈ ਗੰਭੀਰ ਵਿੱਤੀ ਅਤੇ ਨਿੱਜੀ ਸਵਾਲ ਚੁੱਕੇ ਹਨ। ਖਹਿਰਾ ਨੇ ਮੁੱਖ ਮੰਤਰੀ ਵੱਲੋਂ ਆਸਟ੍ਰੇਲੀਆ 'ਚ ਜ਼ਮੀਨ ਖਰੀਦਣ ਦੇ ਇਲਜ਼ਾਮਾਂ ਨੂੰ ਨਕਾਰਨ ਵਾਲੇ ਬਿਆਨ ਦਾ ਸਵਾਗਤ ਕੀਤਾ, ਪਰ ਨਾਲ ਹੀ ਨਵੇਂ ਸਵਾਲ ਦਾਗ ਦਿੱਤੇ। ਖਹਿਰਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਦੀ ਮਾਤਾ, ਜੋ ਕਿ ਇੱਕ ਸਧਾਰਨ ਘਰੇਲੂ ਔਰਤ ਹਨ, ਨੇ 11 ਵਾਰ ਆਸਟ੍ਰੇਲੀਆ ਦੀ ਯਾਤਰਾ ਬਿਜ਼ਨੈੱਸ ਕਲਾਸ 'ਚ ਕਿਉਂ ਕੀਤੀ?
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਹੋਲੀ 'ਤੇ ਵੱਡੀ ਘਟਨਾ : 9 ਸਾਲ ਦੇ ਮੁੰਡੇ ਨੂੰ ਅਚਾਨਕ ਲੱਗੀ ਗੋਲੀ, ਮਚੀ ਹਾਹਾਕਾਰ (ਵੀਡੀਓ)
ਉਨ੍ਹਾਂ ਅੱਗੇ ਪੁੱਛਿਆ ਕਿ ਉਹ ਆਸਟ੍ਰੇਲੀਆ 'ਚ ਰੀਅਲ ਅਸਟੇਟ ਦਫ਼ਤਰਾਂ ਅਤੇ ਬਿਲਡਰਾਂ ਨਾਲ ਮੀਟਿੰਗਾਂ ਕਿਉਂ ਕਰਦੇ ਰਹੇ ਹਨ? ਇਸ ਤੋਂ ਇਲਾਵਾ ਖਹਿਰਾ ਨੇ ਪੰਜਾਬ ਪੁਲਸ ਵੱਲੋਂ ਖ਼ਰੀਦੀਆਂ ਗਈਆਂ 144 ਟੋਇਟਾ ਹਾਈਲਕਸ ਪਿਕਅੱਪ ਗੱਡੀਆਂ 'ਚ ਵੱਡੇ ਘਪਲੇ ਦਾ ਦਾਅਵਾ ਕੀਤਾ ਹੈ। ਉਨ੍ਹਾਂ ਅਨੁਸਾਰ ਇਹ ਗੱਡੀਆਂ 37 ਲੱਖ ਰੁਪਏ ਦੇ ਪੂਰੇ ਰੇਟ 'ਤੇ ਖ਼ਰੀਦੀਆਂ ਗਈਆਂ ਹਨ, ਜਦੋਂ ਕਿ ਇੱਕ ਆਮ ਵਿਅਕਤੀ ਨੂੰ ਪ੍ਰਤੀ ਗੱਡੀ 'ਤੇ 10-15 ਲੱਖ ਰੁਪਏ ਦੀ ਛੋਟ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! 74 ਲੱਖ ਪੰਜਾਬੀਆਂ ਬਾਰੇ ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ
ਖਹਿਰਾ ਨੇ ਦੋਸ਼ ਲਾਇਆ ਕਿ ਇਸ ਖ਼ਰੀਦ 'ਚ 15-20 ਕਰੋੜ ਰੁਪਏ ਦਾ ਕਮਿਸ਼ਨ ਖਾਧਾ ਗਿਆ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਜਾਂਚ ਲਈ ਲਿਖਣ ਦੇ ਬਾਵਜੂਦ ਅਜੇ ਤੱਕ ਕੋਈ ਜਾਂਚ ਕਿਉਂ ਨਹੀਂ ਸ਼ੁਰੂ ਕੀਤੀ ਗਈ? ਖਹਿਰਾ ਨੇ ਅਖ਼ੀਰ 'ਚ ਕਿਹਾ ਕਿ ਇਨ੍ਹਾਂ ਸਾਰੇ ਕਥਿਤ ਘਪਲਿਆਂ ਅਤੇ ਗੜਬੜੀਆਂ ਦੀ ਜਾਂਚ ਸਿਰਫ ਸੂਬੇ 'ਚ ਸਰਕਾਰ ਬਦਲਣ 'ਤੇ ਹੀ ਸੰਭਵ ਹੋ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚਿੰਤਾ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
NEXT STORY