ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦਾ ਇਕ ਬਹੁਤ ਵੱਡਾ ਕਾਰਨ ਉਨ੍ਹਾਂ ਦਾ ਪ੍ਰਭਾਵਸ਼ਾਲੀ ਭਾਸ਼ਣ ਹੈ। ਆਪਣੇ ਭਾਸ਼ਣਾਂ ਦੇ ਦਮ 'ਤੇ ਉਹ ਲੋਕਾਂ ਨੂੰ ਆਪਣੇ ਵੱਧ ਖਿੱਚ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੀ.ਐੱਮ. ਮੋਦੀ ਨੇ ਸੰਸਦ 'ਚ ਕਿੰਨੀ ਵਾਰ ਭਾਸ਼ਣ ਦਿੱਤਾ ਹੈ। ਪਿਛਲੇ 6 ਸਾਲਾਂ 'ਚ ਉਨ੍ਹਾਂ ਨੇ ਸਿਰਫ਼ 22 ਵਾਰ ਹੀ ਸੰਸਦ 'ਚ ਆਪਣੀ ਗੱਲ ਰੱਖੀ ਹੈ। ਜੇਕਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ 19 ਸਾਲ ਦੇ ਕਾਰਜਕਾਲ ਦੌਰਾਨ ਸੰਸਦ ਨੂੰ 48 ਵਾਰ ਸੰਬੋਧਨ ਕੀਤਾ ਸੀ।
ਮੋਦੀ ਸਰਕਾਰ ਸੰਸਦ ਨੂੰ ਨਜ਼ਰਅੰਦਾਜ ਕਰ ਰਹੀ ਹੈ
ਇਕ ਅੰਗਰੇਜ਼ੀ ਅਖਬਾਰ 'ਚ ਛਪੇ ਲੇਖ ਅਨੁਸਾਰ ਮੋਦੀ ਸਰਕਾਰ ਸੰਸਦ ਨੂੰ ਨਜ਼ਰਅੰਦਾਜ ਕਰ ਰਹੀ ਹੈ। ਇਸ 'ਚ ਕਿਹਾ ਗਿਆ ਕਿ ਪੀ.ਐੱਮ. ਮੋਦੀ ਸੰਸਦ ਦੀ ਬਜਾਏ ਸਿੱਧੇ ਲੋਕਾਂ ਨਾਲ ਗੱਲਬਾਤ ਕਰਨ 'ਚ ਵਿਸ਼ਵਾਸ ਰੱਖਦੇ ਹਨ। ਭਾਵੇਂ ਉਹ ਰੇਡੀਓ ਰਾਹੀਂ 'ਮਨ ਕੀ ਬਾਤ' ਹੋਵੇ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਸਿੱਧੇ ਲੋਕਾਂ ਨਾਲ ਜੁੜਨਾ। ਲੇਖ 'ਚ ਕਿਹਾ ਗਿਆ ਕਿ ਐੱਚ.ਡੀ. ਦੇਵਗੌੜਾ ਜੋ ਸਿਰਫ਼ ਕਰੀਬ 2 ਸਾਲ ਲਈ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੇ ਵੀ ਸੰਸਦ 'ਚ ਮੋਦੀ ਤੋਂ ਜ਼ਿਆਦਾ ਵਾਰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ
ਅਟਲ ਬਿਹਾਰੀ ਵਾਜਪੇਈ ਨੇ 77 ਵਾਰ ਕੀਤਾ ਸੀ ਸੰਸਦ ਨੂੰ ਸੰਬੋਧਨ
ਭਾਜਪਾ ਦੇ ਹੀ ਅਟਲ ਬਿਹਾਰੀ ਵਾਜਪੇਈ ਨੇ ਵੀ 6 ਸਾਲਾਂ 'ਚ 77 ਵਾਰ ਸੰਸਦ ਨੂੰ ਸੰਬੋਧਨ ਕੀਤਾ ਸੀ, ਜਦੋਂ ਕਿ 10 ਸਾਲਾਂ ਤੱਕ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਨੇ 48 ਵਾਰ ਸੰਸਦ 'ਚ ਆਪਣੀ ਗੱਲ ਰੱਖੀ ਸੀ। ਲੇਖ 'ਚ ਦੱਸਿਆ ਗਿਆ ਕਿ ਮਨਮੋਹਨ ਸਰਕਾਰ 'ਚ ਜਿੱਥੇ ਔਸਤਨ ਸਾਲ 'ਚ 6 ਆਰਡੀਨੈਂਸ ਆਉਂਦੇ ਸਨ, ਮੋਦੀ ਦੌਰ 'ਚ ਇਕ ਸਾਲ 'ਚ ਔਸਤਨ 11 ਆਰਡੀਨੈਂਸ ਲਿਆਂਦੇ ਗਏ ਹਨ।
2 ਦਿਨ ਪਹਿਲਾਂ ਸਰਵਿਸ ਰਾਈਫਲ ਨਾਲ ਫਰਾਰ SSB ਜਵਾਨ ਦਾ ਗ੍ਰਿਫ਼ਤਾਰ
NEXT STORY