ਨਾਗਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਨਾਗਪੁਰ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁੱਖ ਦਫ਼ਤਰ ਕੇਸ਼ਵ ਕੁੰਜ ਪਹੁੰਚੇ। ਉਨ੍ਹਾਂ ਨੇ ਆਰਐੱਸਐੱਸ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਅਤੇ ਦੂਜੇ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ (ਗੁਰੂ ਜੀ) ਦੇ ਸਮਾਰਕ ਸਮ੍ਰਿਤੀ ਮੰਦਰ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਦੀਕਸ਼ਾਭੂਮੀ ਗਏ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਦੀਕਸ਼ਾਭੂਮੀ ਆਰਐੱਸਐੱਸ ਦਫ਼ਤਰ ਦੇ ਨੇੜੇ ਹੀ ਹੈ। ਇੱਥੇ ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਨਾਲ 1956 'ਚ ਬੁੱਧ ਧਰਮ ਅਪਣਾਇਆ ਸੀ। ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚ ਕੇ ਧਿਆਨ ਲਗਾਇਆ ਸੀ।

ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਮਾਧਵ ਨੇਤਰਾਲਿਆ ਪ੍ਰੀਮੀਅਮ ਸੈਂਟਰ ਦੀ ਨਵੀਂ ਐਕਸਟੈਂਸ਼ਨ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜਨ ਔਸ਼ਧੀ ਕੇਂਦਰ ਰਾਹੀਂ ਗਰੀਬਾਂ ਨੂੰ ਸਸਤੀਆਂ ਦਵਾਈਆਂ ਪ੍ਰਦਾਨ ਕਰ ਰਹੀ ਹੈ। ਡਾਇਲਸਿਸ ਸੈਂਟਰ ਖੁੱਲ੍ਹੇ ਹਨ, ਜੋ ਮੁਫ਼ਤ ਡਾਇਲਸਿਸ ਸਹੂਲਤਾਂ ਪ੍ਰਦਾਨ ਕਰਦੇ ਹਨ। ਅਸੀਂ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਲੈ ਜਾਵਾਂਗੇ। ਪੀ.ਐੱਮ. ਮੋਦੀ ਆਖਰੀ ਵਾਰ 16 ਜੁਲਾਈ 2013 ਨੂੰ ਲੋਕ ਸਭਾ ਚੋਣਾਂ 2014 ਦੀ ਇਕ ਮੀਟਿੰਗ 'ਚ ਸ਼ਾਮਲ ਹੋਣ ਲਈ ਆਰਐੱਸਐੱਸ ਹੈੱਡਕੁਆਰਟਰ ਆਏ ਸਨ। ਉਹ 2012 'ਚ ਆਰਐੱਸਐੱਸ ਮੁਖੀ ਕੇਐੱਸ ਸੁਦਰਸ਼ਨ ਦੇ ਦਿਹਾਂਤ 'ਤੇ ਵੀ ਇੱਥੇ ਆਏ ਸਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਆਰਐੱਸਐੱਸ ਹੈੱਡਕੁਆਰਟਰ ਦਾ ਦੌਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਨਾਲ ਆਰਐੱਸਐੱਸ ਮੁਖੀ ਮੋਹਨ ਭਾਗਵਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਾਂ ਦੀ ਬਰਾਮਦ ’ਚ ਰਿਕਾਰਡ ਵਾਧਾ, ਹੁਣ ਸਰਕਾਰ ਲੱਭ ਰਹੀ ਹੈ ਨਵੇਂ ਬਾਜ਼ਾਰ
NEXT STORY