ਬੈਂਗਲੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨ ਵਿਗਿਆਨੀਆਂ ਨੂੰ ''ਨਵੋ ਨਮੇਸ਼, ਪੇਟੈਂਟ, ਉਸਾਰੀ ਅਤੇ ਖੁਸ਼ਹਾਲੀ'' ਦੀ ਦਿਸ਼ਾ 'ਚ ਅੱਗੇ ਵੱਧਣ ਲਈ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਇਹ 4 ਕਦਮ ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਵੱਲ ਲੈ ਜਾਣਗੇ। ਪ੍ਰਧਾਨ ਮੰਤਰੀ ਨੇ ਭਾਰਤੀ ਵਿਗਿਆਨ ਟੈਕਨਾਲੋਜੀ ਅਤੇ ਨਵੋ ਨਮੇਸ਼ ਦੇ ਦ੍ਰਿਸ਼ ਨੂੰ ਬਦਲੇ ਜਾਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਵਾਇਆ ਕਿ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਸੂਚਨਾ ਤਕਨਾਲੋਜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਕੇ ਲਾਲਫੀਤਾਸ਼ਾਹੀ ਨੂੰ ਘੱਟ ਕੀਤਾ ਜਾਵੇ ਅਤੇ ਵਿਗਿਆਨੀਆਂ ਲਈ ਵਿਗਿਆਨਕ ਕੰਮ ਕਰਨੇ ਆਸਾਨ ਹਨ।
ਨਵਾਂ ਭਾਰਤ ਤਕਨੀਕੀ ਅਤੇ ਤਰਕਸ਼ੀਲ ਸੋਚ ਚਾਹੁੰਦਾ ਹੈ
ਭਾਰਤੀ ਵਿਗਆਨ ਕਾਂਗਰਸ 107 ਵੀਂ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰੋਗਰਾਮਾਂ ਦੇ ਪਿਛਲੇ 5 ਸਾਲਾਂ 'ਚ ਪਹਿਲਾਂ ਦੇ 50 ਸਾਲਾ ਦੇ ਮੁਕਾਬਲੇ 'ਚ ਤਨਕਨਾਲੋਜੀ ਅਧਾਰਤ ਕਾਰੋਬਾਰ ਨੂੰ ਵਧੇਰੇ ਉਤਸ਼ਾਹਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਤਕਨੀਕੀ ਅਤੇ ਤਰਕਸ਼ੀਲ ਸੋਚ ਚਾਹੁੰਦਾ ਹੈ ਤਾਂ ਕਿ ਸਾਡੇ ਸਮਾਜਿਕ ਅਤੇ ਆਰਥਿਕ ਜੀਵਨ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕੇ। ਪੀ.ਐੱਮ. ਮੋਦੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਗਲੋਬਲ ਨਮੋ ਨਮੇਸ਼ ਸੂਚਕਾਂਕ 'ਚ ਭਾਰਤ ਦੀ ਰੈਕਿੰਗ ਸੁਧਰ ਕੇ 52 ਹੋ ਗਈ ਹੈ।
ਖੇਤੀਬਾੜੀ ਅਭਿਆਸ 'ਚ ਤਕਨਾਲੋਜੀ ਕ੍ਰਾਂਤੀ ਦੀ ਲੋੜ ਹੈ
ਮੋਦੀ ਨੇ ਕਿਹਾ ਕਿ ਆਉਣ ਵਾਲੇ ਦਹਾਕੇ ਵਿਗਿਆਨ ਅਤੇ ਤਕਨੀਕੀ ਆਧਾਰਤ ਸ਼ਾਸਨ ਲਈ ਨਿਰਣਾਇਕ ਸਮੇਂ ਹੋਵੇਗਾ। ਉਨ੍ਹਾਂ ਨੇ ਖੇਤੀਬਾੜੀ ਖੇਤਰ 'ਚ ਤਕਨਾਲੋਜੀ ਦਾ ਜ਼ਿਕਰ ਕਰਦੇ ਹੇ ਕਿਹਾ ਕਿ ''ਖੇਤੀਬਾੜੀ ਅਭਿਆਸ 'ਚ ਤਕਨਾਲੋਜੀ ਕ੍ਰਾਂਤੀ ਦੀ ਲੋੜ ਹੈ। ਉਦਾਹਰਣ ਲਈ, ਕੀ ਅਸੀਂ ਕਿਸਾਨਾਂ ਦੀ ਪਰਾਲੀ ਸਾੜਨ ਸੰਬੰਧੀ ਸਮੱਸਿਆ ਨਾਲ ਜੁੜਿਆ ਕੋਈ ਉਪਾਅ ਲੱਭ ਸਕਦੇ ਹਾਂ?'' ਮੋਦੀ ਨੇ ਇਕ ਵਾਰ ਫਿਰ ਪ੍ਰਯੋਗ ਕੀਤੀ ਜਾ ਸਕਣ ਵਾਲੀ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੇ ਸਰਕਾਰ ਦੇ ਫੈਸਲਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੋਜਕਰਤਾਵਾਂ ਨੂੰ ਪ੍ਰਯੋਗਸ਼ਾਲਾਵਾਂ 'ਚ ਇਸ ਦਾ ਸਸਤਾ ਅਤੇ ਪ੍ਰਭਾਵੀ ਬਦਲ ਲੱਭਣਾ ਪਵੇਗਾ।
ਪੇਂਡੂ ਵਿਕਾਸ 'ਚ ਤਕਨਾਲੋਜੀ ਨੇ ਅਹਿਮ ਭੂਮਿਕਾ ਨਿਭਾਈ
ਪੀ.ਐੱਮ. ਮੋਦੀ ਨੇ ਕਿਹਾ,''ਭਾਰਤ 'ਚ ਹੀ ਬਣ ਰਹੇ ਸਸਤੇ ਸਮਾਰਟਫੋਨ ਨਾਲ ਵਿਸ਼ੇਸ਼ ਅਧਿਕਾਰ ਖਤਮ ਹੋਇਆ ਹੈ। ਹੁਣ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿ ਉਹ ਵੀ ਸਿੱਧਾ ਸਰਕਾਰ ਨਾਲ ਜੁੜਿਆ ਹੈ। ਪੇਂਡੂ ਵਿਕਾਸ 'ਚ ਤਕਨਾਲੋਜੀ ਅਤੇ ਇਨੋਵੇਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ। ਸਵੱਛ ਭਾਰਤ ਤੋਂ ਲੈ ਕੇ ਆਯੂਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ ਕਿ ਜਿਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ, ਇਹ ਸਭ ਸੰਭਵ ਹੈ, ਤਕਨਾਲੋਜੀ ਕਾਰਨ ਹੀ।''
'ਗੋਰਖਪੁਰ ’ਚ 2019 ਦੌਰਾਨ 1 ਹਜ਼ਾਰ ਤੋਂ ਵਧੇਰੇ ਬੱਚਿਆਂ ਨੇ ਗੁਆਈ ਜਾਨ'
NEXT STORY