ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਪਹੁੰਚ ਗਏ ਹਨ। ਸੰਸਦ ਵਿਚ ਆਉਂਦੇ ਸਾਰ ਉਹਨਾਂ ਨੇ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਸ ਸਦਨ ਵਿਚ ਭਾਰਤ ਦਾ ਪੱਖ ਰੱਖਣ ਲਈ ਖੜ੍ਹਾ ਹੋਇਆ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਸੰਸਦ ਦਾ ਇਹ ਇਜਲਾਸ ਭਾਰਤ ਦੇ ਗੌਰਵ ਦਾ ਇਜਲਾਸ ਹੈ। ਇਹ ਸੈਸ਼ਨ ਭਾਰਤ ਦੀ ਜਿੱਤ ਦੇ ਜਸ਼ਨ ਬਾਰੇ ਹੈ। ਮੈਂ ਉਨ੍ਹਾਂ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਲਈ ਵੀ ਖੜ੍ਹਾ ਹੋਇਆ ਹਾਂ, ਜੋ ਭਾਰਤ ਦਾ ਪੱਖ ਨਹੀਂ ਦੇਖ ਸਕਦੇ। ਮੈਂ ਦੇਸ਼ ਦੇ 140 ਕਰੋੜ ਲੋਕਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਜੋੜਨ ਲਈ ਖੜ੍ਹਾ ਹੋਇਆ ਹਾਂ।
ਇਹ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਦੇ ਮਾਮਲੇ 'ਤੇ ਕੇਂਦਰ 'ਤੇ ਵਰ੍ਹੀ ਹਰਸਿਮਰਤ ਬਾਦਲ, ਪੁੱਛੇ ਤਿੱਖੇ ਸਵਾਲ
PM ਮੋਦੀ ਨੇ ਕਿਹਾ ਕਿ ਇਹ ਵਿਜੈ ਉਤਸਵ ਅੱਤਵਾਦ ਨੂੰ ਮਿੱਟੀ ਵਿਚ ਮਿਲਾਉਣ ਦਾ ਹੈ। ਇਹ ਵਿਜੈ ਉਤਸਵ ਭਾਰਤ ਦੀ ਫੌਜ ਦੇ ਗੌਰਵ ਦਾ ਹੈ। ਦੇਸ਼ ਦੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ। ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਅਸੀਂ ਨਾਕਾਮ ਕਰ ਦਿੱਤਾ। ਪਹਿਲਗਾਮ ਵਿਚ ਬੇਕਸੂਰ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ। ਅੱਤਵਾਦ ਨੂੰ ਕਰਾਰਾ ਜਵਾਬ, ਸਾਡਾ ਰਾਸ਼ਟਰੀ ਸੰਕਲਪ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਹਮਲੇ ਨੂੰ ਘਿਨਾਉਣਾ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਵਿੱਚ ਦੰਗੇ ਫੈਲਾਉਣ ਦੀ ਇੱਕ ਅੱਤਵਾਦੀ ਸਾਜ਼ਿਸ਼ ਸੀ। ਮਾਸੂਮ ਨਾਗਰਿਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਮਾਰ ਦਿੱਤਾ ਗਿਆ। ਦੇਸ਼ ਵਾਸੀਆਂ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। PM ਮੋਦੀ ਨੇ ਕਿਹਾ ਕਿ ਮੈਂ 22 ਅਪ੍ਰੈਲ ਨੂੰ ਵਿਦੇਸ਼ ਸੀ। ਵਾਪਸ ਆਉਂਦੇ ਸਾਰ ਹੀ ਮੈਂ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਅਤੇ ਅੱਤਵਾਦ ਦੇ ਲੀਡਰਾਂ ਨੂੰ ਢੁਕਵਾਂ ਜਵਾਬ ਦੇਣ ਲਈ ਕਿਹਾ। ਅਸੀਂ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ।
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
PM ਮੋਦੀ ਨੇ ਕਿਹਾ ਕਿ ਸਾਨੂੰ ਫੌਜ ਦੀ ਸਮਰੱਥਾ 'ਤੇ ਪੂਰਾ ਵਿਸ਼ਵਾਸ ਸੀ। ਅੱਤਵਾਦੀਆਂ ਦੇ ਲੀਡਰਾਂ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਭਾਰਤ ਕਾਰਵਾਈ ਕਰੇਗਾ, ਜਿਸ ਤੋਂ ਬਾਅਦ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਸਨ। ਸਾਨੂੰ ਮਾਣ ਹੈ ਕਿ 6 ਅਤੇ 7 ਮਈ ਦੀ ਰਾਤ ਨੂੰ ਅਸੀ ਜਿਵੇਂ ਤੈਅ ਕੀਤਾ ਸੀ, ਉਸੇ ਤਰ੍ਹਾਂ ਅੱਤਵਾਦੀਆਂ ਨੂੰ ਜਵਾਬ ਦਿੱਤਾ। ਅਸੀਂ ਅਜਿਹਾ ਹਮਲਾ ਕੀਤਾ ਕਿ ਅੱਤਵਾਦ ਦੇ ਲੀਡਰਾਂ ਦੀ ਨੀਂਦ ਉੱਡ ਗਈ ਅਤੇ ਉਹ ਕੁਝ ਨਹੀਂ ਕਰ ਸਕੇ। ਅਸੀਂ 22 ਅਪ੍ਰੈਲ ਦਾ ਬਦਲਾ 22 ਮਿੰਟਾਂ ਵਿੱਚ ਲੈ ਲਿਆ। ਅਸੀਂ ਉਨ੍ਹਾਂ ਥਾਵਾਂ 'ਤੇ ਵੀ ਹਮਲਾ ਕੀਤਾ, ਜਿੱਥੇ ਅਸੀਂ ਪਹਿਲਾਂ ਕਦੇ ਨਹੀਂ ਗਏ ਸੀ। ਅਸੀਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਕੇ ਪਾਕਿਸਤਾਨ ਦੀਆਂ ਪ੍ਰਮਾਣੂ ਧਮਕੀਆਂ ਨੂੰ ਝੂਠਾ ਸਾਬਤ ਕਰ ਦਿੱਤਾ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਸੀ, ਉਸੇ ਤਰ੍ਹਾਂ ਕੀਤੀ। ਇਹ ਤਕਨੀਕੀ ਯੁੱਧ ਦਾ ਯੁੱਗ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਸਾਡੀਆਂ ਮੇਡ ਇਨ ਇੰਡੀਆ ਮਿਜ਼ਾਈਲਾਂ ਅਤੇ ਤਕਨਾਲੋਜੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। ਸਾਡੀਆਂ ਤਿੰਨਾਂ ਫੌਜਾਂ ਨੇ ਪਾਕਿਸਤਾਨ ਦੇ ਛੱਕੇ ਛੁੱਡਾ ਦਿੱਤੇ। ਹੁਣ ਜੇਕਰ ਪਾਕਿਸਤਾਨ ਵਲੋਂ ਭਾਰਤ 'ਤੇ ਕੋਈ ਵੀ ਹਮਲਾ ਹੁੰਦਾ ਹੈ ਤਾਂ ਸਾਡੇ ਵਲੋਂ ਆਪਣੇ ਤਰੀਕੇ ਨਾਲ ਉਸ ਦਾ ਜਵਾਬ ਦਿੱਤਾ ਜਾਵੇਗਾ। ਹੁਣ ਕੋਈ ਵੀ ਪ੍ਰਮਾਣੂ ਬਲੈਕਮੇਲਿੰਗ ਕੰਮ ਨਹੀਂ ਕਰੇਗੀ। ਅਸੀਂ ਅੱਤਵਾਦੀਆਂ ਅਤੇ ਉਨ੍ਹਾਂ ਦੀ ਸਰਪ੍ਰਸਤ ਸਰਕਾਰ ਨੂੰ ਵੱਖਰੇ ਤੌਰ 'ਤੇ ਨਹੀਂ ਦੇਖਾਂਗੇ। ਇੱਥੇ ਵਿਦੇਸ਼ ਨੀਤੀ ਅਤੇ ਸਮਰਥਨ ਬਾਰੇ ਬਹੁਤ ਕੁਝ ਕਿਹਾ ਗਿਆ। ਦੁਨੀਆ ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਆਪਣੀ ਸੁਰੱਖਿਆ ਲਈ ਕਾਰਵਾਈ ਕਰਨ ਤੋਂ ਨਹੀਂ ਰੋਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
10 ਮਿੰਟ ਦੀ ਬਾਰਿਸ਼ ਨਾਲ ਦਿੱਲੀ ਬੇਹਾਲ! ਕੇਜਰੀਵਾਲ ਨੇ ਚੁੱਕੇ ਸਵਾਲ- 'ਚਾਰ ਇੰਜਣ' ਜਾਂ ਚਾਰ ਬਹਾਨੇ?
NEXT STORY