ਨਵੀਂ ਦਿੱਲੀ- ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਸ਼ਨੀਵਾਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਹਨ। ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਭਾਰਤ ਪੁੱਜਣ 'ਤੇ ਜਰਮਨ ਚਾਂਸਲਰ ਸ਼ੋਲਜ਼ ਨੇ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ- 5 ਧੀਆਂ ਨੇ ਤੋੜੀ ਰੂੜ੍ਹੀਵਾਦੀ ਪਰੰਪਰਾ, ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ, ਅਗਨੀ ਦੇ ਕੇ ਨਿਭਾਇਆ ਪੁੱਤਾਂ ਦਾ ਫਰਜ਼
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੇ ਟਵੀਟ 'ਚ ਕਿਹਾ ਕਿ ਚਾਂਸਲਰ ਸ਼ੋਲਜ਼ ਦਾ ਦੌਰਾ ਬਹੁ-ਪੱਖੀ ਭਾਰਤ-ਜਰਮਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਤੋਂ ਪਹਿਲਾਂ ਹੈਦਰਾਬਾਦ ਹਾਊਸ 'ਚ ਦੋਹਾਂ ਨੇਤਾਵਾਂ ਨੇ ਤਕਨਾਲੋਜੀ, ਸਵੱਛ ਊਰਜਾ, ਵਪਾਰ ਅਤੇ ਨਿਵੇਸ਼ ਸਮੇਤ ਪ੍ਰਮੁੱਖ ਖੇਤਰਾਂ ਵਿਚ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ ਹੈ।
ਇਹ ਵੀ ਪੜ੍ਹੋ- 25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'
ਦਸੰਬਰ 2021 'ਚ ਜਰਮਨੀ ਦੇ ਚਾਂਸਲਰ ਬਣਨ ਤੋਂ ਬਾਅਦ ਐਂਜੇਲਾ ਮਾਰਕੇਲ ਦੇ ਚੋਟੀ ਦੇ ਅਹੁਦੇ 'ਤੇ 16 ਸਾਲਾਂ ਦੇ ਇਤਿਹਾਸਕ ਕਾਰਜਕਾਲ ਤੋਂ ਬਾਅਦ ਸ਼ੋਲਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ-ਸ਼ੋਲਜ਼ ਵਾਰਤਾ ਦੇ ਵਿਆਪਕ ਏਜੰਡੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦਾ ਨਤੀਜਾ ਗੱਲਬਾਤ ਵਿਚ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਫੋਕਸ ਵਪਾਰ, ਰੱਖਿਆ, ਸਵੱਛ ਊਰਜਾ, ਜਲਵਾਯੂ ਤਬਦੀਲੀ ਅਤੇ ਨਵੀਂ ਤਕਨਾਲੋਜੀ ਦੇ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਰਿਹਾ।
ਇਹ ਵੀ ਪੜ੍ਹੋ- NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੋਲਜ਼ ਵਿਚਕਾਰ ਦੋ-ਪੱਖੀ ਵਾਰਤਾ ਪਿਛਲੇ ਸਾਲ 16 ਨਵੰਬਰ ਨੂੰ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਚ ਹੋਈ ਸੀ, ਜਦੋਂ ਕਿ ਦੋਵਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਪਿਛਲੇ ਸਾਲ 2 ਮਈ ਨੂੰ ਹੋਈ ਸੀ ਜਦੋਂ ਪ੍ਰਧਾਨ ਮੰਤਰੀ 6ਵੀਂ ਇੰਡੋ-ਜਰਮਨ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈ. ਜੀ. ਸੀ) ਵਿਚ ਸ਼ਾਮਲ ਹੋਏ ਸਨ।
ਪ੍ਰਿਯੰਕਾ ਗਾਂਧੀ ਪਹੁੰਚੀ ਰਾਏਪੁਰ, ਸੁਆਗਤ ਲਈ ਦੋ ਕਿਲੋਮੀਟਰ ਤੱਕ ਸੜਕ 'ਤੇ ਵਿਛਾਏ ਗਏ ਫੁੱਲ
NEXT STORY