ਰਾਏਪੁਰ- ਛੱਤੀਸਗੜ੍ਹ ਦੇ ਨਵਾ ਰਾਏਪੁਰ ਸ਼ਹਿਰ ਵਿਚ ਹੋ ਰਹੇ ਕਾਂਗਰਸ ਦੇ 85ਵੇਂ ਰਾਸ਼ਟਰੀ ਸੰਮੇਲਨ 'ਚ ਹਿੱਸਾ ਲੈਣ ਲਈ ਸ਼ਨੀਵਾਰ ਸਵੇਰੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਰਾਏਪੁਰ ਪਹੁੰਚੀ। ਪ੍ਰਿਯੰਕਾ ਦੇ ਸੁਆਗਤ ਲਈ ਰਾਏਪੁਰ ਹਵਾਈ ਅੱਡੇ ਦੇ ਸਾਹਮਣੇ ਕਰੀਬ ਦੋ ਕਿਲੋਮੀਟਰ ਤੱਕ ਸੜਕ 'ਤੇ ਗੁਲਾਬ ਦੀਆਂ ਫੁੱਲਾਂ ਦੀ ਮੋਟੀ ਪਰਤ ਗਲੀਚੇ ਦੀ ਤਰ੍ਹਾਂ ਵਿਛਾ ਦਿੱਤੀ ਗਈ ਸੀ। ਸੁਆਗਤ ਲਈ ਦੋ ਕਿਲੋਮੀਟਰ ਦੀ ਦੂਰੀ ਤੱਕ ਸੜਕ ਨੂੰ ਕਾਰਪੇਟ ਕਰਨ ਲਈ 6,000 ਕਿਲੋਗ੍ਰਾਮ ਤੋਂ ਵੱਧ ਗੁਲਾਬ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਰੰਗ-ਬਿਰੰਗੇ ਪਰੰਪਰਾਗਤ ਪੁਸ਼ਾਕਾਂ ਵਿਚ ਸਜੇ ਲੋਕ ਕਲਾਕਾਰਾਂ ਨੇ ਵੀ ਰੂਟ ਦੇ ਨਾਲ-ਨਾਲ ਲੰਬੀ ਸਟੇਜ 'ਤੇ ਪ੍ਰਦਰਸ਼ਨ ਕੀਤਾ।
ਗਾਂਧੀ ਸ਼ਨੀਵਾਰ ਸਵੇਰੇ ਕਰੀਬ 8.30 ਵਜੇ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਪਹੁੰਚੀ, ਜਿੱਥੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਹਨ ਮਾਰਕਾਮ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਉਨ੍ਹਾਂ ਦੇ ਸਮਰਥਕ ਗਾਂਧੀ ਦਾ ਸੁਆਗਤ ਕਰਨ ਲਈ ਹਵਾਈ ਅੱਡੇ 'ਤੇ ਇਕੱਠੇ ਹੋਏ। ਪ੍ਰਿਯੰਕਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇੰਨਾ ਸ਼ਾਨਦਾਰ ਸਵਾਗਤ ਦੇਖ ਕੇ ਬਹੁਤ ਖੁਸ਼ ਹਨ।
ਰਾਏਪੁਰ ਸ਼ਹਿਰ ਦੇ ਮੇਅਰ ਏਜਾਜ਼ ਢੇਬਰ ਨੇ ਕਿਹਾ ਕਿ ਸੜਕ ਨੂੰ ਸਜਾਉਣ ਲਈ 6,000 ਕਿਲੋਗ੍ਰਾਮ ਤੋਂ ਵੱਧ ਗੁਲਾਬ ਦੀ ਵਰਤੋਂ ਕੀਤੀ ਗਈ ਸੀ। ਮੈਂ ਹਮੇਸ਼ਾ ਸਾਡੇ ਸੀਨੀਅਰ ਨੇਤਾਵਾਂ ਦਾ ਸੁਆਗਤ ਕਰਨ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। 24 ਤੋਂ 26 ਫਰਵਰੀ ਤੱਕ ਨਵਾਂ ਰਾਏਪੁਰ ਵਿਚ ਹੋਣ ਵਾਲੀ ਕਾਂਗਰਸ ਦੀ ਕੌਮੀ ਕਨਵੈਨਸ਼ਨ 'ਚ ਆਉਣ ਵਾਲੇ ਆਗੂਆਂ ਦੇ ਸੁਆਗਤ ਲਈ ਏਅਰਪੋਰਟ ਤੋਂ ਕਨਵੈਨਸ਼ਨ ਵਾਲੀ ਥਾਂ ਤੱਕ ਦੀ ਸੜਕ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੇ ਰੰਗ-ਬਿਰੰਗੇ ਪੋਸਟਰਾਂ ਅਤੇ ਹੋਰਡਿੰਗਜ਼ ਨਾਲ ਸਜਾਇਆ ਗਿਆ ਹੈ। ਹੋਰਡਿੰਗਾਂ 'ਤੇ ਦੇਸ਼ ਨੂੰ ਇਕਜੁੱਟ ਕਰਨ ਅਤੇ ਪਿਆਰ ਫੈਲਾਉਣ ਲਈ "ਭਾਰਤ ਜੋੜੋ ਯਾਤਰਾ" ਦੇ ਦੌਰਾਨ ਪ੍ਰਚਾਰਿਤ ਸੰਦੇਸ਼ ਦਿੱਤੇ ਗਏ ਹਨ।
ਹਿਸਾਰ ’ਚ ਪੀ. ਜੀ. ਮਾਲਕ ਨੇ ਦਿੱਲੀ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜ਼ਨਾਹ
NEXT STORY