ਨਵੀਂ ਦਿੱਲੀ— ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਿਊ.) ਦੀ ਪ੍ਰਧਾਨ ਰੇਖਾ ਸ਼ਰਮਾ ਨੂੰ ਤਿੰਨ ਸਾਲ ਦਾ ਸੇਵਾ ਵਿਸਥਾਰ ਦਿੱਤਾ ਗਿਆ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਆਦੇਸ਼ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਰੇਖਾ ਸ਼ਰਮਾ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਦੇ ਰੂਪ ਵਿਚ ਤਿੰਨ ਸਾਲ ਦੇ ਇਕ ਹੋਰ ਕਾਰਜਕਾਲ ਲਈ ਨਾਮਜ਼ਦ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 7 ਅਗਸਤ 2021 ਯਾਨੀ ਕਿ ਅੱਜ ਤੋਂ ਪ੍ਰਭਾਵੀ ਹੋਵੇਗਾ।
57 ਸਾਲਾ ਰੇਖਾ ਸ਼ਰਮਾ ਨੇ 7 ਅਗਸਤ 2018 ਨੂੰ ਐੱਨ. ਸੀ. ਡਬਲਿਊ. ਦੀ ਪ੍ਰਧਾਨ ਦਾ ਕਾਰਜਭਾਰ ਸੰਭਾਲਿਆ ਸੀ। ਰੇਖਾ ਸ਼ਰਮਾ ਅਗਸਤ 2015 ’ਚ ਰਾਸ਼ਟਰੀ ਮਹਿਲਾ ਕਮਿਸ਼ਨ ਨਾਲ ਇਕ ਮੈਂਬਰ ਦੇ ਰੂਪ ਵਿਚ ਜੁੜੀ ਸੀ। ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਪੁਲਸ ਮੁਲਾਜ਼ਮਾਂ ਵਿਚ ਲੈਂਗਿਕ ਸੰਵੇਦਸ਼ਨਸ਼ੀਲਤਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਰੇਖਾ ਸ਼ਰਮਾ ਦੀਆਂ ਕੋਸ਼ਿਸ਼ਾਂ ਕਾਰਨ ਹੀ ਕੋਵਿਡ-19 ਮਹਾਮਾਰੀ ਦੌਰਾਨ ਔਰਤਾਂ ਲਈ ਇਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਸੀ, ਤਾਂ ਕਿ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣ।
ਰਾਹੁਲ ਸਮੇਤ ਵਿਰੋਧੀ ਨੇਤਾਵਾਂ ਨੇ 'ਕਿਸਾਨ ਸੰਸਦ' ਪਹੁੰਚ ਜਤਾਇਆ ਸਮਰਥਨ, ਤੋਮਰ ਨੇ 'ਮੀਡੀਆ ਇਵੈਂਟ' ਦੱਸਿਆ
NEXT STORY