ਨਵੀਂ ਦਿੱਲੀ– ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (NEP) 2020 ’ਚ ਬਦਲਾਅ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ’ਚ ਕੁਝ ਬਿੰਦੂ ਜੋੜਨ ਦੀ ਵੀ ਲੋੜ ਹੈ। ਇੱਥੇ ਦਿੱਲੀ ਟੀਚਰਜ਼ ਯੂਨੀਵਰਸਿਟੀ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਸਿਸੋਦੀਆ ਨੇ ਕਿਹਾ ਕਿ ਸਿੱਖਿਆ ਨਾਲ ਜੁੜੀਆਂ ਨੀਤੀਆਂ ਨੂੰ ਹਰੇਕ ਕੋਣ ਤੋਂ ਵੇਖਿਆ ਜਾਣਾ ਚਾਹੀਦਾ ਹੈ ਅਤੇ ਉਸ ’ਚ ਅਧਿਆਪਕ ਟ੍ਰੇਨਿੰਗ ਸਮੇਤ ਸਾਰੇ ਤੱਥਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸਿਸੋਦੀਆ ਨੇ ਕਿਹਾ ਕਿ NEP 2020 ’ਚ ਬਦਲਾਅ ਦੀ ਲੋੜ ਹੈ। ਇਸ ਨੀਤੀ ’ਚ ਕੁਝ ਬਿੰਦੂ ਜੋੜਨ ਦੀ ਵੀ ਲੋੜ ਹੈ। ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਦ੍ਰਿਸ਼ਟੀਕੋਣ ਹੈ ਕਿ ਸਿੱਖਿਆ ਸਬੰਧੀ ਨੀਤੀਆਂ ਨੂੰ ਹਰੇਕ ਕੋਣ ਤੋਂ ਵੇਖਿਆ ਜਾਣਾ ਚਾਹੀਦਾ ਹੈ। ਸਿਸੋਦੀਆ ਨੇ ਦਾਅਵਾ ਕੀਤਾ ਕਿ NEP 2020 ’ਚ ਕਈ ਖ਼ਾਮੀਆਂ ਹਨ ਅਤੇ ਇਸ ਨੂੰ ਤੁਰੰਤ ਲਾਗੂ ਨਹੀਂ ਕੀਤਾ ਜਾ ਸਕਦਾ। ਜੇਕਰ ਅਸੀਂ ਦਿੱਲੀ ’ਚ NEP ਨੂੰ ਲਾਗੂ ਕਰਨ ਦਾ ਫ਼ੈਸਲਾ ਲੈਂਦੇ ਹਾਂ ਤਾ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਕੌਣ ਪੜ੍ਹਾਏਗਾ? ਇਨ੍ਹਾਂ ਅਧਿਆਪਕਾਂ ਦੀ ਯੋਗਤਾ ਕੀ ਹੋਵੇਗੀ? ਇਸ ਬਾਰੇ ਅਜੇ ਕੋਈ ਚਰਚਾ ਨਹੀਂ ਕੀਤੀ ਗਈ। ਇਸ ਨੀਤੀ ’ਚ ਬਹੁਤ ਸਾਰੀਆਂ ਖਾਮੀਆਂ ਹਨ।
ਆਸਥਾ 'ਚ ਡੁੱਬੇ ਭਗਤ ਨੇ ਬਲੇਡ ਨਾਲ ਜੀਭ ਵੱਢ ਕੇ ਦੇਵੀ ਦੀ ਮੂਰਤੀ ਦੇ ਸਾਹਮਣੇ ਚੜ੍ਹਾਈ
NEXT STORY