ਨੈਸ਼ਨਲ ਡੈਸਕ: ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਨੂੰ ਨੈਸ਼ਨਲ ਹੈਰਾਲਡ ਕੇਸ ਨਾਲ ਸਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈ. ਡੀ. ਕਾਂਗਰਸ ਦੁਆਰਾ ਸਮਰਥਿਤ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ. ਜੇ. ਐੱਲ.) ਦੇ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਦਾ ਪ੍ਰਕਾਸ਼ਨ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖੜਗੇ (79) ਨੂੰ ਜਾਂਚ ਦੇ ਸਬੰਧ 'ਚ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਖੜਗੇ ਸਵੇਰੇ ਕਰੀਬ 11 ਵਜੇ ਦਿੱਲੀ ਸਥਿਤ ਈ. ਡੀ. ਹੈੱਡਕੁਆਰਟਰ ਪਹੁੰਚੇ।
ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਮਿਲਣਗੇ ਰਾਸ਼ਟਰਪਤੀ ਨੂੰ, ਇਸ ਦਿਨ ਹੋਵੇਗੀ ਮੁਲਾਕਾਤ
ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਜਾਂਚ ਦੇ ਕੁਝ ਪਹਿਲੂਆਂ ਨੂੰ ਸਮਝਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਖੜਗੇ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਖੜਗੇ ਤੋਂ ਪੁੱਛਗਿੱਛ ਦੀ ਲੋੜ ਸੀ ਕਿਉਂਕਿ ਉਹ ਯੰਗ ਇੰਡੀਅਨ ਅਤੇ ਏ. ਜੇ. ਐੱਲ. ਦਾ ਅਹੁਦੇਦਾਰ ਸੀ। ਈ. ਡੀ. ਸੀ. ਬੀ. ਆਈ. ਦੀ ਐੱਫ. ਆਈ. ਆਰ. ਦਾ ਨੋਟਿਸ ਲੈਣ ਤੋਂ ਬਾਅਦ 2016 ਤੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਏ. ਜੇ. ਐੱਲ. ਅਤੇ ਵੱਖ-ਵੱਖ ਕਾਂਗਰਸੀ ਨੇਤਾਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 4 ਨਵੇਂ SSP ਨਿਯੁਕਤ
ਏਜੰਸੀ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁਲਜ਼ਮਾਂ ਨੇ ਹਰਿਆਣਾ ਦੇ ਪੰਚਕੂਲਾ ਵਿਖੇ ਇਕ ਪਲਾਟ ਨੂੰ ਗੈਰ-ਕਾਨੂੰਨੀ ਢੰਗ ਨਾਲ ਏ. ਜੇ. ਐੱਲ. ਵੰਡਿਆ ਅਤੇ ਮੁੰਬਈ ਦੇ ਬਾਂਦਰਾ ਇਲਾਕੇ 'ਚ ਇਕ ਇਮਾਰਤ ਦੀ ਉਸਾਰੀ ਲਈ ਇਸ ਪਲਾਟ ਦੇ ਆਧਾਰ 'ਤੇ ਸਿੰਡੀਕੇਟ ਬੈਂਕ ਦੀ ਇਕ ਸ਼ਾਖਾ (ਬਹਾਦਰ ਸ਼ਾਹ ਜ਼ਫਰ ਮਾਰਗ) ਤੋਂ ਲੋਨ ਪ੍ਰਾਪਤ ਕੀਤਾ। ਮੁਲਜ਼ਮਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਮਰਹੂਮ ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਸ਼ਾਮਲ ਹਨ। ਈ. ਡੀ. ਨੇ 2020 'ਚ 16.38 ਕਰੋੜ ਰੁਪਏ ਦੀ ਇਹ ਜਾਇਦਾਦ ਕੁਰਕ ਕੀਤੀ ਸੀ।
PM ਮੋਦੀ ਨੇ ਟਵੀਟ ਕਰ ਪਾਕਿਸਤਾਨ ਦੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਨੂੰ ਦਿੱਤੀ ਵਧਾਈ
NEXT STORY