ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕਰਨਗੇ। ਆਜ਼ਾਦੀ ਤੋਂ ਬਾਅਦ ਦੇਸ਼ 'ਤੇ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਇਸ ਮੈਮੋਰੀਅਲ ਨੂੰ ਇੰਡੀਆ ਗੇਟ ਨੇੜੇ ਤਿਆਰ ਕੀਤਾ ਗਿਆ ਹੈ। ਇਸ ਮੈਮੋਰੀਅਲ ਵਿਚ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੀਆਂ 6 ਅਹਿਮ ਲੜਾਈਆਂ ਦਾ ਜ਼ਿਕਰ ਹੈ। ਇਸ ਵਿਚ ਕਰੀਬ 26,000 ਫੌਜੀਆਂ ਦੇ ਨਾਂ ਪੱਥਰਾਂ 'ਤੇ ਲਿਖੇ ਗਏ ਹਨ। ਇੰਡੀਆ ਗੇਟ ਕੋਲ 40 ਏਕੜ ਜ਼ਮੀਨ 'ਤੇ 176 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰਨਗੇ। ਇਸ ਮੈਮੋਰੀਅਲ ਦੀ 6 ਦਹਾਕਿਆਂ ਤੋਂ ਮੰਗ ਕੀਤੀ ਜਾ ਰਹੀ ਸੀ। ਮੋਦੀ ਨੇ ਕੱਲ ਭਾਵ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਇਸ ਮੈਮੋਰੀਅਲ ਦੇ ਉਦਘਾਟਨ ਦੀ ਗੱਲ ਆਖੀ ਸੀ।

ਪੀ. ਐੱਮ. ਮੋਦੀ ਵਲੋਂ ਉਦਘਾਟਨ ਕਰਨ ਤੋਂ ਬਾਅਦ ਇਹ ਮੈਮੋਰੀਅਲ ਜਨਤਾ ਲਈ ਖੁੱਲ੍ਹ ਜਾਵੇਗਾ। ਓਧਰ ਲੈਫਟੀਨੈਂਟ ਜਨਰਲ ਪੀ. ਐੱਸ. ਰਾਜੇਸ਼ਵਰ ਨੇ ਦੱਸਿਆ ਕਿ ਇਸ ਨੈਸ਼ਨਲ ਵਾਰ ਮੈਮੋਰੀਅਲ ਬਣਾਉਣ ਦੀ ਚਰਚਾ 1961 ਤੋਂ ਸ਼ੁਰੂ ਹੋਈ ਅਤੇ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਹ ਦੇਸ਼ ਦਾ ਇਕਲੌਤਾ ਅਜਿਹਾ ਮੈਮੋਰੀਅਲ ਹੈ, ਜਿੱਥੇ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਫੌਜੀਆਂ ਦੇ ਨਾਂ ਇਕ ਛੱਤ ਹੇਠਾਂ ਹੋਣਗੇ। ਮੈਮੋਰੀਅਲ ਦੇ ਉਦਘਾਟਨ ਤੋਂ ਬਾਅਦ ਵੀ ਅਮਰ ਜਵਾਨ ਜੋਤੀ ਉੱਥੇ ਰਹੇਗੀ, ਕਿਉਂਕਿ ਇਹ ਸ਼ਹੀਦ ਫੌਜੀਆਂ ਦੀ ਆਤਮਾ ਨੂੰ ਦਰਸਾਉਂਦਾ ਹੈ।
ਚੇਨਈ-ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜੀਆ
NEXT STORY