ਨਵੀਂ ਦਿੱਲੀ- ਦਿੱਲੀ ਦੀ ਜਾਮਾ ਮਸਜਿਦ ਦੇ ਮੁੱਖ ਗੇਟਾਂ ’ਤੇ ਕੁੜੀਆਂ ਦੀ ਐਂਟਰੀ ’ਤੇ ਰੋਕ ਵਾਲੇ ਨੋਟਿਸਾਂ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਉੱਥੇ ਹੀ ਮਹਿਲਾ ਅਧਿਕਾਰ ਵਰਕਰਾਂ ਨੇ ਇਸ ਨੂੰ ਨਾ-ਮਨਜ਼ੂਰ ਕਰਾਰ ਦਿੱਤਾ। ਜਾਮਾ ਮਸਜਿਦ ਦੇ ਸੂਤਰਾਂ ਨੇ ਦੱਸਿਆ ਕਿ 3 ਮੁੱਖ ਗੇਟਾਂ ਦੇ ਬਾਹਰ ਕੁਝ ਦਿਨ ਪਹਿਲਾਂ ਨੋਟਿਸ ਲਾਏ ਗਏ, ਜਿਨ੍ਹਾਂ ’ਤੇ ਤਾਰੀਖ਼ ਨਹੀਂ ਹੈ। ਹਾਲਾਂਕਿ ਇਨ੍ਹਾਂ ’ਤੇ ਧਿਆਨ ਹੁਣ ਗਿਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਮਲੇ ਨੂੰ ਆਪਣੇ ਧਿਆਨ ’ਚ ਲਿਆ ਹੈ। ਮਹਿਲਾ ਅਧਿਕਾਰ ਵਰਕਰਾਂ ਨੇ ਮਸਜਿਦ ਪ੍ਰਸ਼ਾਸਨ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਔਰਤਾਂ ਨੂੰ ਸਦੀਆਂ ਪਿੱਛੇ ਲੈ ਜਾ ਰਿਹਾ ਹੈ।
ਇਹ ਕਿਹੋ ਜਿਹੀ 10ਵੀਂ ਸਦੀ ਦੀ ਸੋਚ?
ਵਰਕਰ ਰੰਜਨਾ ਕੁਮਾਰੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ 10ਵੀਂ ਸਦੀ ਦੀ ਸੋਚ ਹੈ। ਅਸੀਂ ਲੋਕਤੰਤਰੀ ਦੇਸ਼ ਦੇ ਵਾਸੀ ਹਾਂ, ਉਹ ਅਜਿਹਾ ਕਿਵੇਂ ਕਰ ਸਕਦੇ ਹਨ। ਉਹ ਔਰਤਾਂ ਨੂੰ ਮਸਜਿਦ ਅੰਦਰ ਜਾਣ ਤੋਂ ਕਿਵੇਂ ਰੋਕ ਸਕਦੇ ਹਨ? ਇਕ ਹੋਰ ਮਹਿਲਾ ਅਧਿਕਾਰ ਵਰਕਰ ਯੋਗਿਤਾ ਭਯਾਨਾ ਨੇ ਕਿਹਾ ਕਿ ਇਹ ਫਰਮਾਨ 100 ਸਾਲ ਪਿੱਛੇ ਲੈ ਜਾਂਦਾ ਹੈ। ਇਹ ਬਹੁਤ ਦੀ ਮੰਦਭਾਗਾ ਹੈ। ਪ੍ਰਸ਼ਾਸਨ ਦੇ ਨੋਟਿਸ ਮੁਤਾਬਕ ਜਾਮਾ ਮਸਜਿਦ ’ਚ ਕੁੜੀ ਜਾਂ ਕੁੜੀਆਂ ਦਾ ਇਕੱਲੇ ਦਾਖ਼ਲ ਹੋਣਾ ਮਨਾ ਹੈ।
ਕੀ ਕਹਿਣਾ ਹੈ ਕਿ ਸ਼ਾਹੀ ਇਮਾਨ ਸਈਅਦ ਦਾ-
ਓਧਰ ਸ਼ਾਹੀ ਇਮਾਨ ਸਈਅਦ ਅਹਿਮਦ ਬੁਖ਼ਾਰੀ ਮੁਤਾਬਕ ਮਸਜਿਦ ਕੰਪਲੈਕਸ ਵਿਚ ਕੁਝ ਘਟਨਾਵਾਂ ਸਾਹਮਣੇ ਆਉਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਇਬਾਦਤ ਦੀ ਥਾਂ ਹੈ ਅਤੇ ਇਸ ਲਈ ਲੋਕਾਂ ਦਾ ਸਵਾਗਤ ਹੈ ਪਰ ਕੁੜੀਆਂ ਇਕੱਲੀਆਂ ਆ ਰਹੀਆਂ ਹਨ ਅਤੇ ਆਪਣੇ ਦੋਸਤਾਂ ਦੀ ਉਡੀਕ ਕਰ ਰਹੀਆਂ ਹਨ। ਇਹ ਥਾਂ ਇਸ ਕੰਮ ਲਈ ਨਹੀਂ ਹੈ। ਇਸ ’ਤੇ ਪਾਬੰਦੀ ਹੈ। ਬੁਖ਼ਾਰੀ ਨੇ ਕਿਹਾ ਕਿ ਅਜਿਹੀ ਕੋਈ ਵੀ ਥਾਂ, ਚਾਹੇ ਉਹ ਮਸਜਿਦ ਹੋਵੇ, ਮੰਦਰ ਹੋਵੇ ਜਾਂ ਗੁਰਦੁਆਰਾ ਸਾਹਿਬ ਹੋਵੇ, ਇਹ ਇਬਾਦਤ ਦੀ ਥਾਂ ਹੈ।
ਹੰਗਰੀ ਦੂਤਘਰ 'ਚ ਆਨਰੇਰੀ ਕੌਂਸਲ ਬਣੇ ਆਦਿਤਿਆ ਸੁਰਪਾਲ
NEXT STORY