ਭੁਵਨੇਸ਼ਵਰ—ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅੱਜ ਭਾਵ ਬੁੱਧਵਾਰ ਲਗਾਤਾਰ 8ਵੀਂ ਵਾਰ ਸੂਬੇ ’ਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਦੇ ਮੁਖੀ ਚੁਣੇ ਗਏ। ਚੋਣ ਅਧਿਕਾਰੀ ਪੀ.ਕੇ. ਦੇਬ ਨੇ ਇਸ ਸਬੰਧੀ ਐਲਾਨ ਕੀਤਾ। ਦੱਸ ਦੇਈਏ ਕਿ 73 ਸਾਲਾ ਨਵੀਨ ਪਟਨਾਇਕ 26 ਦਸੰਬਰ 1997 ਨੂੰ ਪਾਰਟੀ ਦੀ ਸਥਾਪਨਾ ਤੋਂ ਬਾਅਦ ਇਸ ਦੇ ਪ੍ਰਧਾਨ ਚੱਲੇ ਆ ਰਹੇ ਹਨ। ਉਹ ਲਗਾਤਾਰ 5ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ ਵਿਧਾਨਸਭਾ ਚੋਣਾਂ 'ਚ ਉਨ੍ਹਾਂ ਨੇ ਬੀਜੂ ਜਨਤਾ ਦਲ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਈ ਸੀ। ਪਾਰਟੀ ਪ੍ਰਧਾਨ ਦੇ ਤੌਰ 'ਤੇ ਰਸਮੀ ਰੂਪ 'ਚ ਚੋਣ ਤੋਂ ਬਾਅਦ ਪਟਨਾਇਕ ਨੇ ਕਿਹਾ, ਬੀਜਦ ਜਿੱਤਣ ਜਾਂ ਹਾਰਨ ਦੇ ਇਰਾਦੇ ਨਾਲ ਨਹੀਂ ਲੜਦੀ ਸਗੋਂ ਇਹ ਜਨਤਾ ਦੇ ਪ੍ਰੇਮ-ਪਿਆਰ ਸਦਕਾ ਜਿੱਤਣ ਅਤੇ ਓਡੀਸ਼ਾ ਦੇ ਲੋਕਾਂ ਦੀ ਸੇਵਾ ਲਈ ਲੜਦੀ ਹੈ।"
ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ 'ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ
NEXT STORY