ਨਵੀਂ ਦਿੱਲੀ– ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ ਨਰਾਤਿਆਂ ਦੇ ਤਿਉਹਾਰ ਦਾ ਖ਼ਾਸ ਮਹੱਤਵ ਹੁੰਦਾ ਹੈ। ਮਾਤਾ ਦੀ ਅਰਾਧਨਾ ਲਈ ਭਗਤ 9 ਦਿਨਾਂ ਤਕ ਮਾਂ ਦੀ ਪੂਜਾ ਕਰਦੇ ਹਨ। ਅਜਿਹੇ ’ਚ ਇਨ੍ਹਾਂ 9 ਦਿਨਾਂ ’ਚ ਮਾਤਾ ਦੇ ਮੰਦਰਾਂ ਦੇ ਦਰਸ਼ਨ ਦਾ ਵੀ ਕਾਫੀ ਮਹੱਤਵ ਹੁੰਦਾ ਹੈ। ਇਸ ਸਾਲ ਨਰਾਤੇ 26 ਸਤੰਬਰ ਤੋਂ ਲੈ ਕੇ 5 ਅਕਤੂਬਰ ਤਕ ਆ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਨਰਾਤਿਆਂ ’ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਭਾਰਤੀ ਰੇਲਵੇ ਤੁਹਾਡੇ ਲਈ ਇਕ ਖ਼ਾਸ ਮੌਕਾ ਲੈ ਕੇ ਆਈ ਹੈ। IRCTC ਦੀ ਖ਼ਾਸ ਭਾਰਤ ਗੌਰਵ ਟੂਰਿਸਟ ਟ੍ਰੇਨ ਦੇ ਨਾਲ ਮਾਤਾ ਦੇ ਭਗਤਾਂ ਲਈ ਸਪੈਸ਼ਲ ਟੂਰ ਪੈਕੇਜ ਮਾਤਾ ਵੈਸ਼ਣੋ ਦੇਵੀ ਯਾਤਰਾ ਟੂਰ ਲੈ ਕੇ ਆਈ ਹੈ।
ਕੀ ਹੈ ਮਾਤਾ ਵੈਸ਼ਣੋ ਦੇਵੀ ਦਾ ਸਪੈਸ਼ਲ ਟੂਰ ਪੈਕੇਜ
IRCTC ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ 4 ਰਾਤਾਂ ਅਤੇ 5 ਦਿਨਾਂ ਵਾਲੇ ਇਸ ਪੈਕੇਜ ਨੂੰ ਭਾਰਤ ਗੌਰਵ ਟੂਰਿਸਟ ਟ੍ਰੇਨ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਇਹ ਟ੍ਰੇਨ 30 ਸਤੰਬਰ, 2022 ਨੂੰ ਦਿੱਲੀ ਦੇ ਸਫਰਦਜੰਗ ਰੇਵਲੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦੌਰਾਨ ਯਾਤਰੀਆਂ ਨੂੰ ਕਟਰਾ ਵੈਸ਼ਣੋ ਦੇਵੀ ਦੇ ਦਰਸ਼ਨ ਦਾ ਮੌਕਾ ਮਿਲੇਗਾ।
ਕਿੰਨਾ ਹੈ ਕਿਰਾਇਆ
ਯਾਤਰੀਆਂ ਨੂੰ ਇਸ ਸਪੈਸ਼ਲ ਟ੍ਰੇਨ ’ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ 11,990 ਰੁਪਏ ਦੇਣੇ ਪੈਣਗੇ। ਇਸ ਵਿਚ ਭਗਤਾਂ ਨੂੰ 3AC ਨਾਲ ਸਫਰ ਕਰਨਾ ਹੋਵੇਗਾ। ਇਹ ਕਿਰਾਇਆ ਡਬਲ ਅਤੇ ਟ੍ਰਿਪਲ ਸੈੱਟ ਦੇ ਯਾਤਰੀਆਂ ਲਈ ਹੈ। ਜੇਕਰ ਤੁਸੀਂ ਇਕੱਲੇ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ 13,790 ਰੁਪਏ ਦੇਣੇ ਪੈਣਗੇ।
ਮਿਲਣਗੀਆਂ ਇਹ ਸੁਵਿਧਾਵਾਂ
ਭਾਰਤ ਗੌਰਵ ਟੂਰਿਸਟ ਟ੍ਰੇਨ ਦੇ ਇਸ ਸਪੈਸ਼ਲ ਮਾਤਾ ਵੈਸ਼ਣੋ ਦੇਵੀ ਯਾਤਰਾ ਟੂਰ ’ਚ ਭਗਤਾਂ ਨੂੰ 3AC ’ਚ ਸਫਰ ਕਰਨਾ ਹੋਵੇਗਾ। ਇਥੇ ਯਾਤਰੀਆਂ ਲਈ 2 ਰਾਤਾਂ ਕਟਰਾ ’ਚ ਹੋਟਲ ’ਚ ਠਹਿਰਣ ਦੀ ਵੀ ਵਿਵਸਥਾ ਕੀਤੀ ਜਾਵੇਗੀ। ਟ੍ਰੇਨ ਦੇ ਸਫਰ ਦੌਰਾਨ ਲੋਕਾਂ ਲਈ ਸ਼ਾਕਾਹਾਰੀ ਭੋਜਨ ਦੀ ਵਿਵਸਥਾ ਕੀਤੀ ਜਾਵੇਗੀ।
ਕਾਂਗਰਸ ਪ੍ਰਧਾਨ ਚੋਣ : ਰਮੇਸ਼ ਨੇ ਸਹਿਮਤੀ ਦੀ ਕੀਤੀ ਵਕਾਲਤ, ਗਾਂਧੀ ਪਰਿਵਾਰ ਦੀ ਅਹਿਮੀਅਤ ’ਤੇ ਦਿੱਤਾ ਜ਼ੋਰ
NEXT STORY