ਤਿਰੂਵਨੰਤਪੁਰਮ (ਭਾਸ਼ਾ)- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੁੱਧਵਾਰ ਨਵੇਂ ਪ੍ਰਧਾਨ ਦੀ ਚੋਣ ਲਈ ਸਹਿਮਤੀ ਬਣਾਉਣ ਦੀ ਵਕਾਲਤ ਕੀਤੀ ਅਤੇ ਸੰਸਥਾ ਨਾਲ ਸਬੰਧਤ ਮਾਮਲਿਆਂ ’ਚ ਨਹਿਰੂ-ਗਾਂਧੀ ਪਰਿਵਾਰ ਦੀ ਅਹਿਮੀਅਤਾ ਕਾਇਮ ਰੱਖਣ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਸ ਚੋਣ ਵਿਚ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਵੀ ਸੋਨੀਆ ਗਾਂਧੀ ਉਹ ਸ਼ਖਸ਼ੀਅਤ ਹੋਵੇਗੀ ਜਿਸ ਵੱਲ ਹਰ ਕੋਈ ਧਿਆਨ ਦੇਵੇਗਾ। ਰਾਹੁਲ ਗਾਂਧੀ ਪਾਰਟੀ ਦੇ ਵਿਚਾਰਧਾਰਕ ਕੇਂਦਰ ਵਿਚ ਰਹਿਣਗੇ।
ਜੇ ਕੋਈ ਹੋਰ ਪ੍ਰਧਾਨ ਬਣ ਗਿਆ ਤਾਂ ਵੀ ਰਾਹੁਲ ਗਾਂਧੀ ‘ਬੈਕਸੀਟ ਡਰਾਈਵਿੰਗ’ ਕਰਨਗੇ
ਇਕ ਇੰਟਰਵਿਊ ਦੌਰਾਨ ਰਮੇਸ਼ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਜੇ ਕੋਈ ਹੋਰ ਪ੍ਰਧਾਨ ਬਣ ਗਿਆ ਤਾਂ ਵੀ ਰਾਹੁਲ ਗਾਂਧੀ ‘ਬੈਕਸੀਟ ਡਰਾਈਵਿੰਗ’ ਕਰਨਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਉਦਾਰਵਾਦੀ ਅਤੇ ਲੋਕਰਾਜੀ ਵਿਅਕਤੀ ਹਨ। ਹਾਈ ਕਮਾਂਡ ਤੋਂ ਬਿਨਾਂ ਪਾਰਟੀ ‘ਅਰਾਜਕ’ ਬਣ ਜਾਵੇਗੀ। ਸਾਬਕਾ ਕੇਂਦਰੀ ਮੰਤਰੀ ਨੇ ਹਾਈ ਕਮਾਂਡ ਕਲਚਰ ’ਤੇ ਕੁਝ ਕਾਂਗਰਸੀ ਆਗੂਆਂ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀ ਵਿਵਸਥਾ ਨਾ ਹੋਣ ’ਤੇ ਪਾਰਟੀ ’ਚ ਅਰਾਜਕਤਾ ਪੈਦਾ ਹੋ ਜਾਵੇਗੀ। ਕਾਂਗਰਸ ਪ੍ਰਧਾਨ ਦੀ ਚੋਣ ਲਈ ਸਰਬਸੰਮਤੀ ਦੀ ਵਕਾਲਤ ਕਰਦਿਆਂ ਰਮੇਸ਼ ਨੇ ਕਾਂਗਰਸ ਦੇ ਸੀਨੀਅਰ ਨੇਤਾ ਕੇ. ਕਾਮਰਾਜ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਕਰਨ ਲਈ ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸਹੀ ਸਹਿਮਤੀ ਬਣਾਉਣੀ ਚਾਹੀਦੀ ਹੈ।
ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ
ਉਨ੍ਹਾਂ ਕਿਹਾ,"ਕਾਂਗਰਸ ਦੇ ਇਤਿਹਾਸ 'ਚ ਅਸੀਂ ਆਮ ਤੌਰ 'ਤੇ ਸਹਿਮਤੀ ਦੇ ਆਧਾਰ 'ਤੇ ਚੋਣਾਂ ਕਰਵਾਈਆਂ ਹਨ। ਚੋਣਾਂ 1938, 1950, 1997 ਅਤੇ 2000 'ਚ ਹੋਈਆਂ ਸਨ ਪਰ ਮੇਰੀ ਰਾਏ ਵਿਚ ਕਾਮਰਾਜ ਦੇ ਵਿਚਾਰ ਵਾਂਗ ਵਿਆਪਕ ਸਹਿਮਤੀ ਹੈ। ਮੈਂ ਕਾਮਰਾਜ ਦੇ ਵਿਚਾਰਾਂ ਨਾਲ ਸਬੰਧਤ ਹਾਂ।" ਕਾਂਗਰਸ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀਆਂ 24 ਸਤੰਬਰ ਤੋਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਧੀ ਦਾ ਵਿਆਹ ਤੋੜਨ ਤੋਂ ਨਾਰਾਜ਼ ਸਹੁਰਿਆਂ ਨੇ ਪਿਓ ਨੂੰ ਕੁੱਟਿਆ, ਨੱਕ-ਕੰਨ ਵੱਢ ਕੇ ਨਾਲ ਲੈ ਗਏ
NEXT STORY