ਬੀਜਾਪੁਰ-ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲੇ 'ਚ ਨਕਸਲੀਆਂ ਨੇ ਪੁਲਸ ਜਵਾਨਾਂ 'ਤੇ ਹਮਲਾ ਕੀਤਾ। ਇਸ ਹਮਲੇ 'ਚ 2 ਪੁਲਸ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਪਿੰਡ ਦਾ ਨਾਗਰਿਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਰਿਪੋਰਟ ਮੁਤਾਬਕ ਬੀਜਾਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਧਾਮੇੜ ਥਾਣਾ ਖੇਤਰ ਦੇ ਅਧੀਨ ਤੋਂਗਗੁੜਾ ਕੈਂਪ ਤੋਂ ਜ਼ਿਲਾ ਫੋਰਸ ਦੇ ਜਵਾਨ ਅਰਵਿੰਦ ਮਿੰਜ ਅਤੇ ਸੁਕੂ ਹਪਕਾ ਦੋਵੇਂ ਪਿੰਡ ਦੇ ਨਾਗਰਿਕ ਨਾਲ ਮੋਟਰ ਸਾਈਕਲ 'ਤੇ ਟਿਪਾਪੂਰਮ ਜਾ ਰਹੇ ਸੀ ਪਰ ਜਦੋਂ ਵਾਪਸ ਆ ਰਹੇ ਸੀ ਤਾਂ ਤੋਂਗਗੁੜਾ ਦੇ ਨੇੜੇ ਨਕਸਲੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੌਕੇ 'ਤੇ 2 ਜਵਾਨ ਸ਼ਹੀਦ ਹੋ ਗਏ ਅਤੇ ਪਿੰਡ ਦਾ ਨਾਗਰਿਕ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਨਕਸਲੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ 'ਤੇ ਫਰਾਰ ਹੋ ਗਏ। ਵਾਰਦਾਤ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁਲਸ ਪਹੁੰਚੀ।
ਚੌਥੇ ਪੜਾਅ ਲਈ ਚੋਣ ਪ੍ਰਚਾਰ ਖਤਮ, 961 ਉਮੀਦਵਾਰ ਮੈਦਾਨ 'ਚ
NEXT STORY