ਨਾਗਪੁਰ (ਯੂ. ਐੱਨ. ਆਈ.) - ਮਹਾਰਾਸ਼ਟਰ ਪੁਲਸ ਦੀ ਸੀ-60 ਕਮਾਂਡੋ ਇਕਾਈ ਦੀ ਅਗਵਾਈ ਹੇਠ ਇਕ ਅੰਤਰ-ਸੂਬਾਈ ਮੁਹਿੰਮ ਅਧੀਨ ਮਹਾਰਾਸ਼ਟਰ-ਛਤੀਸਗੜ੍ਹ ਦੀ ਹੱਦ 'ਤੇ ਨਕਸਲੀਆਂ ਦੇ ਹਥਿਆਰ ਨਿਰਮਾਣ ਕਰਨ ਵਾਲੀ ਇਕ ਇਕਾਈ ਨੂੰ ਸ਼ੁੱਕਰਵਾਰ ਤਬਾਹ ਕਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ਦੇ ਅਹੇਰੀ ਤਾਲੁਰਾ ਵਿਚ ਅਬੂਝਮਾੜ ਖੇਤਰ ਵਿਚ ਉਕਤ ਇਕਾਈ ਨੂੰ ਤਬਾਹ ਕੀਤਾ ਗਿਆ।
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਗੜ੍ਹਚਿਰੌਲੀ ਪੁਲਸ ਦੇ ਸੀ-60 ਇਕਾਈ ਦੇ 70-75 ਕਮਾਂਡੋ ਨਕਸਲ ਪ੍ਰਭਾਵਿਤ ਅਬੂਝਮਾੜ ਕੋਰ ਖੇਤਰ ਵਿਚ ਦਾਖਲ ਹੋਏ ਅਤੇ ਨਕਸਲੀਆਂ ਦੀ ਹਥਿਆਰ ਬਣਾਉਣ ਵਾਲੀ ਇਕਾਈ ਨੂੰ ਤਬਾਹ ਕਰ ਦਿੱਤਾ। ਕਾਰਵਾਈ ਦੌਰਾਨ ਮੁਕਾਬਲੇ ਵਿਚ ਇਕ ਜਵਾਨ ਦੇ ਪੈਰ ਵਿਚ ਗੋਲੀ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਤੋਂ ਕਾਰਵਾਈ ਕੀਤੀ ਜਾ ਰਹੀ ਸੀ। ਇਸ ਮੁਹਿੰਮ ਵਿਚ ਹੈਲੀਕਾਪਟਰ ਦੀ ਵੀ ਵਰਤੋਂ ਕੀਤੀ ਗਈ।
ਇਹ ਖ਼ਬਰ ਪੜ੍ਹੋ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
18 ਸਾਲ ਨਹੀਂ, ਗ੍ਰੈਜੂਏਟ ਹੋਣ ਤੱਕ ਕਰਨਾ ਹੋਵੇਗਾ 'ਬੇਟੇ ਦਾ ਪਾਲਨ ਪੋਸ਼ਣ' : ਸੁਪਰੀਮ ਕੋਰਟ
NEXT STORY