ਨਵੀਂ ਦਿੱਲੀ— ਦੇਸ਼ ਦਾ ਮਾਹੌਲ ਬੱਚਿਆਂ ਲਈ ਪਹਿਲਾਂ ਤੋਂ ਵਧ ਅਸੁਰੱਖਿਅਤ ਹੋ ਗਿਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਨੇ ਵੀਰਵਾਰ ਨੂੰ 2016 'ਚ ਦੇਸ਼ ਭਰ 'ਚ ਹੋਏ ਅਪਰਾਧਾਂ ਦੇ ਅਕੰੜੇ ਜਾਰੀ ਕੀਤੇ। 4 ਮਹੀਨੇ ਦੇਰੀ ਨਾਲ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਨੇ ਬੱਚਿਆਂ ਦੇ ਖਿਲਾਫ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੇ ਚਿੰਤਾਂ ਦੀਇਣ ਲਕੀਰਾਂ ਖਿੱਚ ਦਿੱਤੀਆਂ ਹਨ। 2016 'ਚ ਪਹਿਲੀ ਵਾਰ ਬੱਚਿਆਂ ਦੇ ਖਿਲਾਫ ਅਪਰਾਧਾਂ ਦੀ ਗਿਣਤੀ ਇਕ ਲੱਖ ਦੇ ਪਾਰ ਪੁੱਜ ਗਈ ਹੈ। ਸਾਲ 'ਚ ਬੱਚਿਆਂ ਦੇ ਖਿਲਾਫ ਹਿੰਸਾ ਦੇ 1.06 ਲੱਖ ਤੋਂ ਵਧ ਮਾਮਲੇ ਦਰਜ ਕੀਤੇ ਗਏ, ਜਦੋ 2015 ਦੇ ਮੁਕਾਬਲੇ 13.6 ਫੀਸਦੀ ਵਧ ਹਨ, ਜਦੋਂ ਕਿ ਇਸ਼ ਦੇ ਪਿਛਲੇ ਸਾਲ ਇਸ ਤਰ੍ਹਾਂ ਦੇ ਮਾਮਲੇ ਸਿਰਫ 5.3 ਫੀਸਦੀ ਵਧੇ ਹਨ।
2015 'ਚ ਮਹਿਲਾ ਅਪਰਾਧਾਂ 'ਚ 3 ਫੀਸਦੀ ਦੀ ਕਮੀ ਤੋਂ ਬਾਅਦ 2-16 'ਚ ਮਹਿਲਾ ਹਿੰਸਾ ਦੇ ਮਾਮਲੇ 2.9 ਫੀਸਦੀ ਵਧ ਗਏ ਹਨ। ਐੱਨ.ਸੀ.ਆਰ.ਬੀ. ਨੇ ਪਹਿਲੀ ਵਾਰ 20 ਲੱਖ ਤੋਂ ਵਧ ਆਬਾਦੀ ਵਾਰੇ 19 ਸ਼ਹਿਰਾਂ ਦੇ ਅੰਕੜੇ ਜਾਰੀ ਕੀਤੇ ਹਨ। ਇਸ ਸਾਲ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਲਾਪਤਾ ਵਿਅਕਤੀ ਅਤੇ ਬੱਚਿਆਂ ਦੇ ਅੰਕੜੇ ਵੀ ਵੱਖ ਸ਼੍ਰੇਣੀ 'ਚ ਦਿੱਤੇ ਗਏ ਹਨ। ਦੂਜੇ ਪਾਸੇ ਮਹਿਲਾ ਉਤਪੀੜਨ ਦੇ ਮਾਮਲੇ 'ਚ ਰਾਜਸਥਾਨ ਦੂਜੇ ਨੰਬਰ 'ਤੇ ਹੈ ਅਤੇ ਸਾਈਬਰ ਕ੍ਰਾਈਮ 'ਚ ਜੈਪੁਰ ਦਾ ਦੇਸ਼ 'ਚ ਤੀਜਾ ਸਥਾਨ ਹੈ।
ਟਰੈਕਟਰ ਹੇਠਾਂ ਦੱਬਣ ਨਾਲ 4 ਲੋਕਾਂ ਦੀ ਮੌਤ, 7 ਜ਼ਖਮੀ
NEXT STORY